ਉਪਯੋਗਤਾਵਾਂ (Utilities)

ਊਰਜਾ- ਬਿਜਲੀ ਅਤੇ ਗੈਸ (Energy - electricity and gas)

ਪਿਛਲੇ ਕੁਝ ਸਾਲਾਂ ਤੋਂ, ਤੁਸੀਂ ਇਹ ਚੁਣ ਸਕਦੇ ਹੋ ਕਿ ਤੁਸੀਂ ਕਿਸ ਤੋਂ ਗੈਸ ਅਤੇ ਬਿਜਲੀ ਖਰੀਦਣਾ ਚਾਹੁੰਦੇ ਹੋ।

ਵਿਕਟੋਰੀਆ ਵਿੱਚ ਵੱਖ-ਵੱਖ ਕੀਮਤਾਂ ਅਤੇ ਉਤਪਾਦਨਾਂ ਦੀ ਪੇਸ਼ਕਸ਼ ਸਹਿਤ ਚੋਣ ਕਰਨ ਲਈ ਅਨੇਕਾਂ ਊਰਜਾ ਰਿਟੇਲਰ ਹਨ। ਸਾਰੇ ਊਰਜਾ ਰਿਟੇਲਰ ਵਿਕਟੋਰੀਆ ਦੇ ਸਾਰੇ ਖੇਤਰਾਂ ਨੂੰ ਊਰਜਾ ਦੀ ਪੂਰਤੀ ਕਰ ਸਕਦੇ ਹਨ।

ਜਲ (Water)

ਯਾਰਾ ਵੈਲੀ ਰਿਟੇਲਰ ਮੋਰਲੈਂਡ ਖੇਤਰ ਲਈ ਪਾਣੀ ਦਾ ਰਿਟੇਲਰ ਅਤੇ ਸੀਵਰੇਜ ਪ੍ਰਦਾਤਾ ਹੈ। ਸਧਾਰਨ ਪੁੱਛਤਾਛ ਲਈ 13 1721 ਤੇ ਅਤੇ ਟੈਲੀਫੋਨ ਤੇ ਦੁਭਾਸ਼ੀਏ ਦੀ ਮਦਦ ਲਈ 13 1450 ਤੇ ਸੰਪਰਕ ਕਰੋ।