ਫੀਸ (Rates)

ਤੁਹਾਡੀ ਫੀਸ ਪਾਰਕਾਂ ਅਤੇ ਸੜਕਾਂ ਨੂੰ ਪੁਨਰ ਵਿਕਸਿਤ ਕਰਨ, ਮੋਰਲੈਂਡ ਵਿੱਚ ਸਮੁਦਾਇ ਅਤੇ ਮਨੋਰੰਜਨ ਸਬੰਧੀ ਸੁਵਿਧਾਵਾਂ ਵਿੱਚ ਸੁਧਾਰ ਕਰਨ, ਅਤੇ ਕੌਂਸਿਲ ਦੀਆਂ ਸੇਵਾਵਾਂ ਜਿਵੇਂ ਕਿ ਹੋਮ ਹੈਲਪ ਅਤੇ ਬਾਲ ਦੇਖਭਾਲ ਲਈ ਭੁਗਤਾਨ ਕਰਨ ਵਿੱਚ ਮਦਦ ਕਰਦੀ ਹੈ।

ਫੀਸਾਂ ਦੀ ਗਿਣਤੀ ਕਿਵੇਂ ਕੀਤੀ ਜਾਂਦੀ ਹੈ (How rates are calculated)

ਸੰਪੱਤੀ ਦਾ ਮੁੱਲ ਤੁਹਾਡੇ ਦੁਆਰਾ ਦਿੱਤੇ ਜਾਣ ਵਾਲੇ ਫੀਸਾਂ ਦੀ ਰਾਸ਼ੀ ਨੂੰ ਪ੍ਰਭਾਵਿਤ ਕਰਦਾ ਹੈ। ਮੋਰਲੈਂਡ ਸਿਟੀ ਕੌਂਸਿਲ ਆਪਣੇ ਮੁੱਲ ਅੰਕਣ ਆਧਾਰ ਦੇ ਰੂਪ ਵਿੱਚ ਕੈਪੀਟਲ ਇੰਪਰੂਵਡ ਵੈਲਯੂ (CIV) ਦੀ ਵਰਤੋਂ ਕਰਦੀ ਹੈ।

ਤੁਹਾਡੇ ਫੀਸ ਨੋਟਿਸ ਤੇ ਦਿਖਾਏ ਫੀਸ ਨੂੰ ਕੋਂਸਿਲ ਦੁਆਰਾ ਘੋਸ਼ਿਤ ਡਾਲਰ ਵਿੱਚ ਫੀਸ ਨੂੰ ਤੁਹਾਡੀ ਸੰਪੱਤੀ ਦੇ CIV ਨਾਲ ਗੁਣਾ ਕਰਕੇ ਨਿਰਧਾਰਿਤ ਕੀਤਾ ਜਾਂਦਾ ਹੈ।

ਫੀਸਾਂ ਦਾ ਭੁਗਤਾਨ ਕਰਨਾ (Pay rates)

ਕਾਉਂਸਿਲ ਹਰ ਸਾਲ ਅਗਸਤ ਵਿੱਚ ਕਰ ਦੇ ਨੋਟਿਸ ਭੇਜਦੀ ਹੈ। Merri-bek ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਕਰ ਅਤੇ ਖਰਚਿਆਂ ਦਾ ਚਾਰ ਕਿਸ਼ਤਾਂ ਵਿੱਚ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ।

ਫੋਨ ਰਾਹੀਂ ਭੁਗਤਾਨ

ਆੱਨਲਾਈਨ- ਤੁਸੀਂ ਵੀਜ਼ਾ ਜਾਂ ਮਾਸਟਰ ਕਾਰਡ ਨਾਲ ਆੱਨਲਾਈਨ ਆਪਣੀ ਕੌਂਸਿਲ ਦੀਆਂ ਫੀਸਾਂ  ਦਾ ਪੂਰਨ ਜਾਂ ਆਂਸ਼ਿਕ ਭੁਗਤਾਨ ਕਰ ਸਕਦੇ ਹੋ। ਫੀਸਾਂ ਲਈ ਕੌਂਸਿਲ ਦੇ ਈ- ਪੇਮੇਂਟ ਦੇਖੋ।

ਕਾਉਂਸਿਲ ਦੀਆਂ ਫੋਨ ਅਦਾਇਗੀਆਂ

ਕਾਉਂਸਿਲ ਦੇ ਸੁਰੱਖਿਅਤ ਸਵੈਚਾਲਿਤ ਸਿਸਟਮ ਦੀ ਵਰਤੋਂ ਕਰਦੇ ਹੋਏ ਫੋਨ 24 ਘੰਟੇ ਤੇ ਵੀਜ਼ਾ ਜਾਂ ਮਾਸਟਰਕਾਰਡ ਨਾਲ ਕਰ ਭੁਗਤਾਨ।

  1. 9240-1111 ਤੇ ਫੋਨ ਕਰੋ ਅਤੇ ਭੁਗਤਾਨ ਕਰਨ ਲਈ 1 ਦਬਾਓ। ਫੇਰ ‘ਕਰ’ ਦਾ ਭੁਗਤਾਨ ਕਰਨ ਲਈ 2 ਦਬਾਓ ਅਤੇ ਸੰਵਾਦ ਦੀ ਪਾਲਣਾ ਕਰੋ।
  2. ਤੁਹਾਨੂੰ ਆਪਣੀਆਂ ਕਰ ਦੇ ਨੋਟਿਸ ਤੇ ‘ਮੁਲਾਂਕਣ ਨੰਬਰ’ ਅਤੇ ਆਪਣੇ ਵੀਜ਼ਾ ਜਾਂ ਮਾਸਟਰਕਾਰਡ ਦੇ ਵੇਰਵਿਆਂ ਦੀ ਲੋੜ ਹੁੰਦੀ ਹੈ।

BPay ਨਾਲ ਫੋਨ ਰਾਹੀਂ ਭੁਗਤਾਨ

ਜੇ ਤੁਹਾਡੇ ਕੋਲ ਫੋਨ ਬੈਂਕਿੰਗ ਹੈ, ਤਾਂ ਤੁਸੀਂ ਕਾਉਂਸਿਲ ਕਰ ਦਾ BPay ਵਜੋਂ ਭੁਗਤਾਨ ਕਰ ਸਕਦੇ ਹੋ। ਭੁਗਤਾਨ ਤੁਹਾਡੇ ਬਚਤ, ਚੈੱਕ ਜਾਂ ਕ੍ਰੈਡਿਟ ਕਾਰਡ ਖਾਤੇ ਵਿਚੋਂ ਕੀਤੇ ਜਾ ਸਕਦੇ ਹਨ।

  1. ਆਪਣੇ ਬੈਂਕ ਦੇ ਫੋਨ ਬੈਂਕਿੰਗ ਨੰਬਰ ਤੇ ਕਾਲ ਕਰੋ।
  2. Moreland ਕਾਉਂਸਿਲ Biller Code 35105 ਦਰਜ਼ ਕਰੋ, ਤੁਹਾਡੇ ਕਰ ਦੇ ਨੋਟਿਸ ਦੇ ਮੂਹਰਲੇ ਪਾਸੇ BPay ਚਿੰਨ੍ਹ ਦੇ ਕੋਲ ਤੁਹਾਡਾ ਰੈਫਰੰਸ ਨੰਬਰ ਅਤੇ ਤੁਹਾਡੀ ਭੁਗਤਾਨ ਰਾਸ਼ੀ ਹੁੰਦੀ ਹੈ।

Post Billpay ਨਾਲ ਫੋਨ ਰਾਹੀਂ ਭੁਗਤਾਨ

ਤੁਸੀਂ ਆਪਣੇ ਵੀਜ਼ਾ ਜਾਂ ਮਾਸਟਰਕਾਰਡ ਨੂੰ ਵਰਤਦੇ ਹੋਏ Post Billpay ਨਾਲ ਫੋਨ ਰਾਹੀਂ ਆਪਣੇ ਕਾਉਂਸਿਲ ਕਰ ਦਾ ਭੁਗਤਾਨ ਕਰ ਸਕਦੇ ਹੋ।

  1. 13-18-16 ਤੇ ਫੋਨ ਕਰੋ।

Post Billpay Code-3203 ਦਾ ਹਵਾਲਾ ਦਿਓ, ਤੁਹਾਡੇ ਕਰ ਦੇ ਨੋਟਿਸ ਦੇ ਮੂਹਰਲੇ ਪਾਸੇ BPay ਚਿੰਨ੍ਹ ਦੇ ਕੋਲ ਰੈਫਰੰਸ ਨੰਬਰ ਅਤੇ ਤੁਹਾਡੀ ਭੁਗਤਾਨ ਰਾਸ਼ੀ ਹੁੰਦੀ ਹੈ।

ਡਾਕ ਰਾਹੀਂ ਭੁਗਤਾਨ

ਆਪਣੇ ਕਰ ਦੇ ਨੋਟਿਸ ਦੇ ਹੇਠਾਂ ਭੁਗਤਾਨ ਪਰਚੀ ਨੂੰ ਅਲੱਗ ਕਰੋ ਅਤੇ ਇਸ ਨੂੰ ਨਿਯਤ ਤਾਰੀਖ ਤੋਂ ਪਹਿਲਾਂ ਚੈੱਕ ਜਾਂ ਮਨੀਆਰਡਰ ਦੇ ਨਾਲ  Moreland City Council, Locked Bag 10, Merri-bek 3058, ਤੇ ਡਾਕ ਰਾਹੀਂ ਭੇਜੋ।

ਚੈੱਕ ਜਾਂ ਮਨੀਆਰਡਰ ‘Moreland City Council’ ਦੇ ਨਾਮ ਤੇ ਹੋਣਾ ਚਾਹੀਦਾ ਹੈ ਅਤੇ ਇਹ 'Not negotiable' ਕਰਾਸ ਕੀਤਾ ਹੋਣਾ ਚਾਹੀਦਾ ਹੈ। ਡਾਕ ਵਿੱਚ ਪੈਸੇ ਨਾ ਭੇਜੋ।

ਕਾਉਂਸਿਲ ਡਾਕ ਰਾਹੀਂ ਪ੍ਰਾਪਤ ਕੀਤੇ ਭੁਗਤਾਨਾਂ ਦੀ ਰਸੀਦ ਨਹੀਂ ਦਿੰਦੀ ਹੈ। ਨੋਟਿਸ ਦੇ ਉੱਪਰਲੇ ਭਾਗ ਨੂੰ ਆਪਣੇ ਰਿਕਾਰਡਾਂ ਲਈ ਰੱਖੋ।

ਖੁਦ ਆ ਕੇ  ਭੁਗਤਾਨ ਕਰਨਾ

ਕਾਉਂਸਿਲ ਸਿਟੀਜ਼ਨਸ ਸਰਵਿਸ ਸੈਂਟਰ

ਆਪਣੇ ਕਰ ਦੇ ਨੋਟਿਸ ਨੂੰ ਕਾਉਂਸਿਲ ਸਿਟੀਜ਼ਨਸ ਸਰਵਿਸ ਸੈਂਟਰ ਤੇ ਲਿਆਓ। ਤੁਸੀਂ ਵੀਜ਼ਾ ਜਾਂ ਮਾਸਟਰਕਾਰਡ, EFTPOS, ਚੈੱਕ, ਮਨੀਆਰਡਰ ਜਾਂ ਨਕਦ ਪੈਸਿਆਂ ਰਾਹੀਂ ਭੁਗਤਾਨ ਕਰ ਸਕਦੇ ਹੋ। ਸਾਰੇ ਕਾਰਡ ਵਿਹਾਰਾਂ ਲਈ ਨਿਊਨਤਮ ਭੁਗਤਾਨ $10 ਹੈ ਅਤੇ ਨਕਦੀ ਕੱਢਣ ਦੀ ਕੋਈ ਵਿਵਸਥਾ ਨਹੀਂ ਹੈ।

ਡਾਕਖਾਨਾ

ਆਪਣੇ ਕਰ ਦੇ ਨੋਟਿਸ ਨੂੰ ਡਾਕਖਾਨੇ ਵਿੱਚ ਲਿਆਓ। ਤੁਸੀਂ ਵੀਜ਼ਾ ਜਾਂ ਮਾਸਟਰਕਾਰਡ, EFTPOS, ਚੈੱਕ, ਮਨੀਆਰਡਰ ਜਾਂ ਨਕਦ ਪੈਸਿਆਂ ਰਾਹੀਂ ਭੁਗਤਾਨ ਕਰ ਸਕਦੇ ਹੋ।

ਪੈਨਸ਼ਨਰ ਲਈ ਫੀਸ ਵਿੱਚ ਛੋਟ (Pensioner rate rebate)

ਜੇਕਰ ਤੁਸੀਂ ਵਰਤਮਾਨ ਪੈਨਸ਼ਨਰ ਰਿਆਇਤ ਕਾਰਡ, DVA ਗੋਲਡ ਕਾਰਡ TPI (ਪੂਰਨ ਜਾਂ ਆਂਸ਼ਿਕ ਤੌਰ ਤੇ ਅਸਮਰੱਥ) ਜਾਂ DVA ਗੋਲਡ ਕਾਰਡ WW (ਵਾਰ ਵਿਡੋ) ਧਾਰਕ ਹੋ, ਤਾਂ ਤੁਸੀਂ ਰਿਹਾਇਸ਼ ਦੇ ਪ੍ਰਮੁੱਖ ਸਥਾਨ ਲਈ ਫੀਸਾਂ, ਆਪਣੀ ਫੀਸ ਤੇ ਛੋਟ ਪ੍ਰਾਪਤ ਕਰਨ ਦੇ ਯੋਗ ਹੋ।

ਜੇਕਰ ਤੁਸੀਂ ਪਹਿਲਾਂ ਤੋਂ ਛੋਟ ਲਈ ਅਰਜ਼ੀ ਦਿੱਤੀ ਹੈ, ਤਾਂ ਤੁਹਾਡੇ ਫੀਸ ਨੋਟਿਸ ਵਿੱਚੋਂ ਰਾਸ਼ੀ ਆਪਣੇ ਆਪ ਘਟਾ ਦਿੱਤੀ ਜਾਵੇਗੀ।

ਜੇਕਰ ਤੁਸੀਂ ਯੋਗ ਹੋ ਅਤੇ ਛੋਟ ਪ੍ਰਾਪਤ ਨਹੀ ਹੋਈ ਹੈ ਤਾਂ ਤੁਹਾਨੂੰ ਇੱਕ ਅਰਜ਼ੀ ਫਾਰਮ ਭਰਨ ਦੀ ਲੋੜ ਹੈ ਜੋ ਕਿ ਕੌਂਸਿਲ ਦੇ ਸੇਵਾ ਕੇਂਦਰਾਂ ਅਤੇ ਵੈਬਸਾਈਟ ਤੇ ਉਪਲਬਧ ਹੈ। ਜੇਕਰ ਤੁਸੀਂ ਛੋਟ ਪ੍ਰਾਪਤ ਕਰਨ ਦੇ ਯੋਗ ਨਹੀਂ ਹੋ, ਤਾਂ ਕੌਂਸਿਲ ਨੂੰ ਤੁਰੰਤ ਸੂਚਿਤ ਕਰੋ।

ਸਿਹਤ ਸੰਭਾਲ ਕਾਰਡ ਦੇ ਧਾਰਕ ਫੀਸ ਵਿੱਚ ਦੀ ਛੋਟ ਦੇ ਯੋਗ ਨਹੀਂ ਹਨ।

ਫੀਸਾਂ ਦਾ ਭੁਗਤਾਨ ਕਰਨ ਵਿੱਚ ਮੁਸ਼ਕਿਲ (Difficulty paying rates)

ਜੇ ਤੁਹਾਨੂੰ ਉਨ੍ਹਾਂ ਮੁਸ਼ਕਿਲਾਂ ਦਾ ਅਨੁਭਵ ਹੋ ਰਿਹਾ ਹੈ ਜੋ ਤੁਹਾਨੂੰ ਨਿਯਤ ਤਾਰੀਖ ਤੋਂ ਪਹਿਲਾਂ ਤੁਹਡੇ ਕਰ ਅਤੇ ਖਰਚਿਆਂ ਦਾ ਭੁਗਤਾਨ ਕਰਨ ਤੋਂ ਰੋਕਦੇ ਹਨ, ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਵਿਕਲਪਿਕ ਭੁਗਤਾਨ ਯੋਜਨਾ ਤੇ ਚਰਚਾ ਕਰਨ ਲਈ ਕਾਉਂਸਿਲ ਨਾਲ ਸੰਪਰਕ ਕਰੋ।

ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਪਹਿਲਾਂ ਤੋਂ ਹੀ ਯੋਜਨਾ ਬਣਾਓ ਅਤੇ  ਨਿਯਤ ਤਾਰੀਖ ਤੋਂ ਪਹਿਲਾਂ ਕਾਉਂਸਿਲ ਨਾਲ ਸੰਪਰਕ ਕਰੋ

ਤੁਹਾਡੀ ਸੰਪੱਤੀ ਦਾ ਮੁੱਲ ਨਿਰਧਾਰਨ ਕਰਨ ਦਾ ਇਤਰਾਜ਼ ਕਰਨਾ (Objecting to the valuation of your property)

ਤੁਸੀਂ ਕਾਉਂਸਿਲ ਦੁਆਰਾ ਕਰ ਅਤੇ ਮੁਲਾਂਕਣ ਨੋਟਿਸ ਜਾਰੀ ਕਰਨ ਤੋਂ 2 ਮਹੀਨਿਆਂ ਦੇ ਅੰਦਰ ਸੰਪੱਤੀ ਦੇ ਮੁਲਾਂਕਣ ਤੇ ਇਤਰਾਜ਼ ਪੇਸ਼ ਕਰ ਸਕਦੇ ਹੋ। ਇਸ ਦੀ ਰੂਪਰੇਖਾ Valuation of Land Act 1960 ਵਿੱਚ ਦਿੱਤੀ ਗਈ ਹੈ।

ਜਦੋਂ ਤੁਸੀਂ ਇਤਰਾਜ਼ ਪੇਸ਼ ਕਰਦੇ ਹੋ, ਤਾਂ ਸੰਪੱਤੀ ਦੇ ਮੁਲਾਂਕਣ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਫੈਸਲਾ ਲਿਆ ਜਾਂਦਾ ਹੈ।

ਫੀਸ ਨੋਟਿਸ ਜਾਰੀ ਹੋਣ ਤੋਂ ਦੋ ਮਹੀਨਿਆਂ ਵਿੱਚ ਕੌਂਸਿਲ ਕੋਲ ਇਤਰਾਜ਼ ਦਰਜ ਕਰਵਾਉਣਾ ਪਵੇਗਾ। ਇਤਰਾਜ਼ ਫਾਰਮ ਕੌਂਸਿਲ ਵਿੱਚ ਉਪਲਬਧ ਹਨ।