ਕੌਂਸਿਲ ਦੇ ਬਿੱਲ ਦਾ ਭੁਗਤਾਨ ਕਿਵੇਂ ਕੀਤਾ ਜਾਵੇ (How to pay a Council bill)
ਫੀਸਾਂ ਦਾ ਭੁਗਤਾਨ ਕਰਨਾ (Pay rates)
ਕੌਂਸਿਲ ਹਰ ਸਾਲ ਅਗਸਤ ਵਿੱਚ ਫੀਸ ਨੋਟਿਸ ਭੇਜਦੀ ਹੈ। ਪੂਰੀ ਫੀਸ ਦਾ ਭੁਗਤਾਨ ਅਗਾਉਂ ਜਾਂ ਚਾਰ ਕਿਸ਼ਤਾਂ ਵਿੱਚ ਕਰਨਾ ਪਵੇਗਾ।
ਤੁਸੀਂ ਫੀਸਾਂ ਦਾ ਭੁਗਤਾਨ ਹੇਠਾਂ ਦਿੱਤਿਆਂ ਵਿੱਚੋਂ ਕਿਸੇ ਵਿਧੀ ਨਾਲ ਕਰ ਸਕਦੇ ਹੋ:
ਆੱਨਲਾਈਨ- ਤੁਸੀਂ ਵੀਜ਼ਾ ਜਾਂ ਮਾਸਟਰ ਕਾਰਡ ਨਾਲ ਆੱਨਲਾਈਨ ਆਪਣੀ ਕੌਂਸਿਲ ਦੀਆਂ ਫੀਸਾਂ ਦਾ ਪੂਰਨ ਜਾਂ ਆਂਸ਼ਿਕ ਭੁਗਤਾਨ ਕਰ ਸਕਦੇ ਹੋ। ਫੀਸਾਂ ਲਈ ਕੌਂਸਿਲ ਦੇ ਈ- ਪੇਮੇਂਟ ਦੇਖੋ।
ਫੋਨ ਦੁਆਰਾ-ਸਿਕਊਰਪੇ ਆਟੋਮੇਟਿਡ ਸਿਸਟਮ ਦੀ ਵਰਤੋਂ ਕਰਕੇ ਫ਼ੋਨ ਰਾਹੀਂ 24 ਘੰਟੇ ਫੋਨ ਤੇ ਵੀਜ਼ਾ ਜਾਂ ਮਾਸਟਰ ਕਾਰਡ ਨਾਲ ਫੀਸਾਂ ਦਾ ਭੁਗਤਾਨ ਕਰੋ।
ਮੋਰਲੈਂਡ ਸਿਟੀ ਕੌਂਸਿਲ ਨੂੰ 9240 1111 ਤੇ ਫੋਨ ਕਰੋ। ਭੁਗਤਾਨ ਕਰਨ ਲਈ 1 ਦਬਾਓ। ਤੁਸੀਂ ਮੋਰਲੈਂਡ ਸਿਕਊਰਪੇ ਨਾਲ ਕੁਨੈਕਟ ਹੋ ਜਾਵੋਗੇ। ਫੀਸਾਂ ਦਾ ਭੁਗਤਾਨ ਕਰਨ ਲਈ 2 ਦਬਾਓ ਅਤੇ ਫਿਰ ਸੁਣਾਏ ਗਏ ਸੰਦੇਸ਼ਾਂ ਦਾ ਪਾਲਣ ਕਰੋ.
ਡਾਕ ਦੁਆਰਾ- ‘ਮੋਰਲੈਂਡ ਸਿਟੀ ਕੌਂਸਿਲ’ ('Moreland City Council') ਨੂੰ ਭੁਗਤਾਨਯੋਗ ਚੈਕ ਜਾਂ ਮਨੀਆਡਰ ਤਿਆਰ ਕਰੋ ਅਤੇ ਇਸ ਤੇ ‘ਨਾਟ ਨੈਗਸ਼ਿਏਬਲ’ ('Not Negotiable') ਨਾਲ ਕ੍ਰਾੱਸ ਕਰੋ। ਆਪਣੇ ਫੀਸ ਨੋਟਿਸ ਤੋਂ ਭੁਗਤਾਨ ਪਰਚੀ ਵੱਖ ਕਰੋ ਅਤੇ ਇਸਨੂੰ ਆਪਣੇ ਚੈਕ ਜਾਂ ਮਨੀਆਡਰ ਨਾਲ ਮੋਰਲੈਂਡ ਸਿਟੀ ਕੌਂਸਿਲ,ਲਾੱਕਡ ਬੈਗ 10, ਮੋਰਲੈਂਡ 3058 (Moreland City Council, Locked Bag 10, Merri-bek 3058) ਤੇ ਭੇਜ ਦਿਓ। ਕੌਂਸਿਲ ਈ-ਮੇਲ ਦੁਆਰਾ ਨਕਦੀ ਸਵੀਕਾਰ ਨਹੀਂ ਕਰਦੀ।
ਖੁਦ ਜਾ ਕੇ- ਤੁਸੀਂ ਕੌਂਸਿਲ ਨਾਗਰਿਕ ਸੇਵਾ ਕੇਂਦਰ ਤੇ ਜਾ ਕੇ ਵੀ ਫੀਸਾਂ ਦਾ ਭੁਗਤਾਨ ਕਰ ਸਕਦੇ ਹੋ। ਕੌਂਸਿਲ ਨਾਗਰਿਕ ਸੇਵਾ ਕੇਂਦਰ, ਵੀਜ਼ਾ ਅਤੇ ਮਾਸਟਰ ਕਾਰਡ, EFTPOS, ਚੈਕ, ਮਨੀਆਡਰ ਅਤੇ ਨਕਦੀ ਸਵੀਕਾਰ ਕਰਦੇ ਹਨ। ਤੁਸੀਂ ਡਾਕਖਾਨੇ ਵਿੱਚ ਜਾ ਕੇ ਵੀ ਫੀਸਾਂ ਦਾ ਭੁਗਤਾਨ ਕਰ ਸਕਦੇ ਹੋ।
ਬੀ ਪੇ ਤੁਸੀਂ ਫੋਨ ਤੇ ਜਾਂ ਇੰਟਰਨੈਟ ਬੈਂਕਿੰਗ ਦੀ ਵਰਤੋਂ ਕਰਦੇ ਹੋਏ ਆਪਣੀਆਂ ਬੱਚਤਾਂ, ਚੈਕ ਜਾਂ ਕ੍ਰੇਡਿਟ ਕਾਰਡ ਖਾਤੇ ਨਾਲ ਬੀ ਪੇ ਬਿੱਲ ਦੇ ਰੂਪ ਵਿੱਚ ਕੌਂਸਿਲ ਦੀਆਂ ਫੀਸਾਂ ਦਾ ਭੁਗਤਾਨ ਕਰ ਸਕਦੇ ਹੋ। ਇਸ ਸਿਸਟਮ ਨੂੰ ਵਰਤਣ ਲਈ ਤੁਹਾਨੂੰ ਆਪਣੇ ਭਾਗ ਲੈਣ ਵਾਲੇ ਬੈਂਕ, ਕ੍ਰੇਡਿਟ ਯੂਨੀਅਨ ਜਾਂ ਬਿਲਡਿੰਗ ਸੁਸਾਇਟੀ ਨਾਲ ਸੰਪਰਕ ਕਰਨ ਦੀ ਲੋੜ ਪਵੇਗੀ|
ਪੋਸਟਬਿੱਲਪੇ- ਤੁਸੀਂ ਆਪਣਾ ਵੀਜ਼ਾ ਜਾਂ ਮਾਸਟਰ ਕਾਰਡ ਦੀ ਵਰਤੋਂ ਕਰਦੇ ਹੋਏ ਪੋਸਟਬਿਲਪੇ ਜਾਂ ਪੋਸਟਬਿੱਲਪੇ ਦੀ ਵੈਬਸਾਈਟ ਰਾਹੀਂ ਕੌਂਸਿਲ ਦੀਆਂ ਫੀਸਾਂ ਦਾ ਭੁਗਤਾਨ ਕਰ ਸਕਦੇ ਹੋ।
ਪਾਰਕਿੰਗ ਦੇ ਜੁਰਮਾਨੇ ਦਾ ਭੁਗਤਾਨ ਕਰਨਾ (Pay a parking fine)
ਤੁਸੀਂ ਹੇਠਾਂ ਦਿੱਤੀ ਵਿਧੀ ਨਾਲ ਪਾਰਕਿੰਗ ਦੇ ਜੁਰਮਾਨੇ ਦਾ ਭੁਗਤਾਨ ਕਰ ਸਕਦੇ ਹੋ:
ਆੱਨਲਾਈਨ: ਵੀਜ਼ਾ ਜਾਂ ਮਾਸਟਰ ਕਾਰਡ ਦੀ ਵਰਤੋਂ ਕਰਦੇ ਹੋਏ ਪਾਰਕਿੰਗ ਦੇ ਜੁਰਮਾਨੇ ਦਾ ਭੁਗਤਾਨ ਕਰੋ। ਪਾਰਕਿੰਗ ਦੇ ਜੁਰਮਾਨੇ ਲਈ ਕੌਂਸਿਲ ਦੇ ਈਪੇਮੈਂਟਸ ਤੇ ਜਾਓ।
ਫੋਨ ਦੁਆਰਾ- ਸਿਕਊਰ ਪੇ ਆਟੋਮੇਟਿਡ ਸਿਸਟਮ ਦੀ ਵਰਤੋਂ ਕਰਦੇ ਹੋਏ 24 ਘੰਟਿਆਂ ਵਿੱਚ ਫੋਨ ਤੇ ਵੀਜ਼ਾ ਜਾਂ ਮਾਸਟਰ ਕਾਰਡ ਨਾਲ ਪਾਰਕਿੰਗ ਦੇ ਜੁਰਮਾਨੇ ਦਾ ਭੁਗਤਾਨ ਕਰੋ।
9240 1111 ਤੇ ਮੋਰਲੈਂਡ ਸਿਟੀ ਕੌਂਸਿਲ ਨੂੰ ਫੋਨ ਕਰੋ। ਭੁਗਤਾਨ ਕਰਨ ਲਈ 1 ਦਬਾਓ। ਤੁਸੀਂ ਮੋਰਲੈਂਡ ਦੇ ਸਿਕਊਰ ਪੇ ਨਾਲ ਕੁਨੈਕਟ ਹੋ ਜਾਵੋਗੇ। ਪਾਰਕਿੰਗ ਦਾ ਜੁਰਮਾਨਾ ਭਰਨ ਲਈ 1 ਦਬਾਓ ਅਤੇ ਫਿਰ ਸੁਣਾਏ ਗਏ ਨਿਰਦੇਸ਼ਾਂ ਦਾ ਪਾਲਣ ਕਰੋ.
ਡਾਕ ਦੁਆਰਾ-ਨਿਸ਼ਚਿਤ ਤਾਰੀਖ਼ ਤੋਂ ਪਹਿਲਾਂ ਪਾਰਕਿੰਗ ਦੀ ਉਲੰਘਣਾ ਸਬੰਧੀ ਨੋਟਿਸ ਸਹਿਤ ‘ਮੋਰਲੈਂਡ ਸਿਟੀ ਕੌਂਸਿਲ’ ਨੂੰ ਭੁਗਤਾਨਯੋਗ ਚੈਕ ਜਾਂ ਮਨੀਆਡਰ ਮੋਰਲੈਂਡ ਸਿਟੀ ਕੌਂਸਿਲ, ਲਾੱਕਡ ਬੈਗ 10, ਮੋਰਲੈਂਡ ਵਿਕਟੋਰੀਆ 3058 (Moreland City Council, Locked Bag 10, Merri-bek Victoria 3058) ਤੇ ਭੇਜੋ। ਕੌਂਸਿਲ ਡਾਕ ਰਾਹੀਂ ਨਕਦੀ ਸਵੀਕਾਰ ਨਹੀ ਕਰਦੀ|
ਖੁਦ ਜਮ੍ਹਾਂ ਕਰਵਾਉਣਾ- ਤੁਸੀਂ ਨਿਸ਼ਚਿਤ ਤਾਰੀਖ਼ ਤੋਂ ਪਹਿਲਾਂ ਕੌਂਸਿਲ ਦੇ ਨਾਗਰਿਕ ਸੇਵਾ ਕੇਂਦਰ ਤੇ ਜਾ ਕੇ ਪਾਰਕਿੰਗ ਦੇ ਜੁਰਮਾਨੇ ਦਾ ਭੁਗਤਾਨ ਕਰ ਸਕਦੇ ਹੋ। ਕੌਂਸਿਲ ਦੇ ਨਾਗਰਿਕ ਸੇਵਾ ਕੇਂਦਰ ਵੀਜ਼ਾ ਅਤੇ ਮਾਸਟਰ ਕਾਰਡ, EFTPOS, ਚੈਕ, ਮਨੀਆਡਰ ਅਤੇ ਨਕਦੀ ਸਵੀਕਾਰ ਕਰਦੇ ਹਨ।
ਜੇਕਰ ਤੁਸੀਂ ਇੱਕ ਵਾਰ ਵਿੱਚ ਜੁਰਮਾਨੇ ਦਾ ਭੁਗਤਾਨ ਨਹੀਂ ਕਰ ਸਕਦੇ, ਤਾਂ ਤੁਸੀਂ ਭੁਗਤਾਨ ਯੋਜਨਾ ਲਈ ਕੌਂਸਿਲ ਨੂੰ ਲਿਖਤੀ ਰੂਪ ਵਿੱਚ ਬੇਨਤੀ ਕਰ ਸਕਦੇ ਹੋ। ਕੌਂਸਿਲ ਫਿਰ ਤੁਹਾਡੇ ਨਾਲ ਸੰਪਰਕ ਕਰੇਗੀ। ਵਿਸ਼ੇਸ਼ ਸਥਿਤੀਆਂ ਵਾਲੇ ਲੋਕਾਂ ਦੀ ਸਹਾਇਤਾ ਕਰਨ ਵਿੱਚ ਮਦਦ ਅਤੇ ਭੁਗਤਾਨ ਯੋਜਨਾ ਵਿਕਲਪਾਂ ਸਹਿਤ ਭੁਗਤਾਨ ਕਰਨ ਲਈ ਜੁਰਮਾਨੇ ਦੀ ਰੂਪ-ਰੇਖਾ ਬਣਾਉਣ ਦੇ ਕਈ ਤਰੀਕੇ ਹਨ।
ਕੌਂਸਿਲ ਦੇ ਹੋਰ ਭੁਗਤਾਨ (Other Council payments)
ਤੁਸੀਂ ਕੌਂਸਿਲ ਨੂੰ ਹੇਠਾਂ ਦਿੱਤਿਆਂ ਲਈ ਭੁਗਤਾਨ ਕਰ ਸਕਦੇ ਹੋ:
- ਫੀਸ ਭੁਗਤਾਨ
- ਪਾਰਕਿੰਗ ਦੇ ਜੁਰਮਾਨੇ ਦਾ ਭੁਗਤਾਨ
- ਜਾਨਵਰ ਦੇ ਰਜਿਸਟ੍ਰੇਸ਼ਨ ਦਾ ਨਵੀਨੀਕਰਨ
- ਜਾਨਵਰ ਜਾਂ ਸਥਾਨਕ ਕਾਨੂੰਨ ਸੰਬੰਧੀ ਜੁਰਮਾਨੇ ਦਾ ਭੁਗਤਾਨ
- ਰਿਹਾਇਸ਼ੀ ਪਾਰਕਿੰਗ ਪਰਮਿਟ ਦਾ ਨਵੀਨੀਕਰਨ
- ਲਾਇਸੈਂਸ ਜਾਂ ਪਰਮਿਟ ਦਾ ਨਵੀਨੀਕਰਨ
- ਹਰੇ ਕਚਰੇ ਦੇ ਕੂੜੇਦਾਨ ਦੀ ਫੀਸ ਦਾ ਭੁਗਤਾਨ
- ਨਿਰਮਾਣ ਲਈ ਅਰਜ਼ੀ
- ਯੋਜਨਾ ਜਾਂ ਸਬਡਿਵੀਜ਼ਨ ਵਿਗਿਆਪਨ ਫੀਸ
- ਯੋਜਨਾ ਸਕੀਮ ਸੰਸ਼ਧੋਨ, ਜਾਂ
- ਬਿਲ ਦਾ ਭੁਗਤਾਨ
ਤੁਸੀਂ ਨਾਗਰਿਕ ਸੇਵਾ ਕੇਂਦਰ ਤੇ ਕੌਂਸਿਲ ਦੇ ਸਾਰੇ ਭੁਗਤਾਨ ਕਰ ਸਕਦੇ ਹੋ। ਕੌਂਸਿਲ ਦੇ ਨਾਗਰਿਕ ਸੇਵਾ ਕੇਂਦਰ ਵੀਜ਼ਾ ਅਤੇ ਮਾਸਟਰ ਕਾਰਡ, EFTPOS, ਚੈਕ, ਮਨੀਆਡਰ ਅਤੇ ਨਕਦੀ ਸਵੀਕਾਰ ਕਰਦੇ ਹਨ।
ਤੁਸੀਂ ਕੌਂਸਿਲ ਨੂੰ ਮੋਰਲੈਂਡ ਸਿਟੀ ਕੌਂਸਿਲ, ਲਾੱਕਡ ਬੈਗ 10, ਮੋਰਲੈਂਡ ਵਿਕਟੋਰੀਆ 3058 (Moreland City Council, Locked Bag 10, Merri-bek Victoria 3058) ਤੇ ਡਾਕ ਦੁਆਰਾ ਅਦਾਇਗੀਆਂ ਭੇਜ ਸਕਦੇ ਹੋ। ਕੌਂਸਿਲ ਡਾਕ ਰਾਹੀਂ ਕੇਵਲ ਚੈਕ ਜਾਂ ਮਨੀਆਡਰ ਭੁਗਤਾਨ ਸਵੀਕਾਰ ਕਰਦੀ ਹੈ।