ਸਾਡੇ ਨਾਲ ਸੰਪਰਕ ਕਿਵੇਂ ਕੀਤਾ ਜਾਵੇ (How to contact us)

ਤੁਸੀਂ ਸਾਨੂੰ ਫੋਨ, ਔਨਲਾਇਨ ਜਾਂ ਫੈਕਸ ਰਾਹੀਂ, ਕਾਉਂਸਿਲ ਦੇ ਤਿੰਨ ਸੇਵਾ ਕੇਂਦਰਾਂ ਵਿਚੋਂ ਇੱਕ ਤੇ ਜਾ ਕੇ, ਜਾਂ ਸਾਡੀ ਵੈੱਬਸਾਇਟ ਤੇ ਜਾ ਕੇ ਸੰਪਰਕ ਕਰ ਸਕਦੇ ਹੋ।

ਕੌਂਸਿਲ ਦੇ ਦਫ਼ਤਰ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8.30 ਵਜੇ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।

ਭਾਸ਼ਾ ਲਿੰਕ-ਕਾਉਂਸਿਲ ਦੀ ਬਹੁਭਾਸ਼ੀ ਟੈਲੀਫੋਨ ਅਤੇ ਅਨੁਵਾਦਕ ਲਾਇਨ (Language Link – Council’s Multilingual Telephone and Interpreter Line)

ਭਾਸ਼ਾ ਲਿੰਕ ਕਾਉਂਸਿਲ ਦੀ ਬਹੁਭਾਸ਼ੀ ਟੈਲੀਫੋਨ ਸੂਚਨਾ ਸੇਵਾ ਹੈ। ਸੇਵਾ ਲੋਕਾਂ ਦੀ ਸਾਡੇ ਭਾਈਚਾਰੇ ਵਿੱਚ ਮਦਦ ਕਰਦੀ ਹੈ ਜਿਨ੍ਹਾਂ ਨੂੰ ਅਗ੍ਰੇਜ਼ੀ ਵਿੱਚ ਗੱਲਬਾਤ ਕਰਨ ਵਿੱਚ ਮੁਸ਼ਕਿਲ ਹੁੰਦੀ ਹੈ। ਭਾਸ਼ਾ ਲਿੰਕ ਅਨੁਵਾਦਕ ਸੇਵਾ ਮੁਫਤ ਸੇਵਾ ਹੈ।

ਤੁਸੀਂ ਅੰਗ੍ਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈਭਾਸ਼ਾ ਲਿੰਕ ਦੀ ਵਰਤੋਂ ਕਰ ਸਕਦੇ ਹੋ, ਅਨੁਵਾਦਕ ਦੀ ਵਿਵਸਥਾ ਸਮੇਤ, ਜਦੋਂ ਵੀ ਤੁਹਾਨੂੰ ਕਾਉਂਸਿਲ ਜਾਂ ਕਾਉਂਸਿਲ ਸੇਵਾਵਾਂ ਬਾਰੇ ਜਾਣਕਾਰੀ ਦੀ ਲੋੜ ਹੁੰਦੀ ਹੈ ਜਾਂ ਕਿਸੇ ਮੁੱਦੇ ਬਾਰੇ ਕਾਉਂਸਿਲ ਅਫਸਰ ਨਾਲ ਸਿਰਫ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਭਾਸ਼ਾ ਲਿੰਕ ਅਨੁਵਾਦਕ ਸੇਵਾ ਤੇ ਕਾਉਂਸਿਲ ਨੂੰ ਕਾਲ ਕਰ ਸਕਦੇ ਹੋ।

ਲੈਂਗੂਏਜ਼ ਲਿੰਕ ਦੀ ਵਰਤੋ ਕਰਨ ਲਈ ਹੇਠਾਂ ਦਿੱਤੇ ਚਰਨਾਂ ਦਾ ਪਾਲਣ ਕਰੋ। (Follow these steps to use Language Link.)

  1. ਪੰਜਾਬੀ ਲੈਂਗੂਏਜ਼ ਲਿੰਕ ਤੇ ਫੋਨ ਕਰੋ ਜਿਸਦਾ ਨੰਬਰ 9280 0751 ਹੈ।
  2. ਤੁਸੀਂ ਪਹਿਲਾਂ ਮੋਰਲੈਂਡ ਸਿਟੀ ਕੌਂਸਿਲ ਦੀ ਲੈਂਗੂਏਜ਼ ਲਿੰਕ ਸਰਵਿਸ ਦਾ ਰਿਕਾਰਡ ਕੀਤਾ ਹੋਇਆ ਸੁਆਗਤੀ ਸੰਦੇਸ਼ ਸੁਣੋਗੇ।

  3. ਫਿਰ ਤੁਹਾਨੂੰ ਆਪਣੀ ਪੁੱਛਤਾਛ ਵਿੱਚ ਸਹਾਇਤਾ ਲਈ ਇੱਕ ਦੁਭਾਸ਼ੀਏ ਨਾਲ ਜੁੜਣ ਦਾ ਵਿਕਲਪ ਮਿਲੇਗਾ। ਜੇਕਰ ਤੁਸੀਂ ਦੁਭਾਸ਼ੀਏ ਨਾਲ ਜੁੜਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਫੋਨ ਤੇ 1 ਦਬਾਉਣ ਲਈ ਕਿਹਾ ਜਾਵੇਗਾ। ਦੁਭਾਸ਼ੀਆ ਮੋਰਲੈਂਡ ਸਿਟੀ ਕੌਂਸਿਲ ਨਾਲ ਸੰਪਰਕ ਕਰੇਗਾ ਅਤੇ ਤੁਸੀਂ ਦੁਭਾਸ਼ੀਏ ਦੁਆਰਾ ਕੌਂਸਲ ਕੌਂਸਲਰ ਅਫ਼ਸਰ ਨਾਲ ਸੰਪਰਕ ਕਰਨ ਦੇ ਯੋਗ ਹੋ ਜਾਓਗੇ।

  4. ਵਿਕਲਪ ਦੇ ਤੌਰ ਤੇ ਤੁਸੀਂ ਫੀਸ ਅਤੇ ਕੂੜਾ-ਕਰਕਟ ਅਤੇ ਮੁੜ ਵਰਤਣ ਯੋਗ ਬਣਾਉਣ ਵਰਗੇ ਵਿਸ਼ਿਆਂ ਤੇ ਪੰਜਾਬੀ ਵਿੱਚ ਰਿਕਾਰਡ ਕੀਤੇ ਸੰਦੇਸ਼ਾਂ ਦੀ ਲੜੀ ਸੁਣਨਾ ਚੁਣ ਸਕਦੇ ਹੋ।

ਕੌਂਸਿਲ ਨੂੰ ਫੋਨ ਕਰੋ (Phone Council)

ਕੌਂਸਿਲ ਦਾ ਮੁੱਖ ਫੋਨ ਨੰਬਰ 9240 1111 ਹੈ। ਕੰਮ ਦੇ ਸਮੇਂ ਦੌਰਾਨ ਕੌਂਸਿਲ ਬਾਰੇ ਸਾਰੀ ਪੁੱਛਤਾਛ ਲਈ ਅਤੇ ਇਸ ਸਮੇਂ ਤੋਂ ਬਾਅਦ ਐਮਰਜੇਂਸੀ ਲਈ ਇਸ ਨੰਬਰ ਦੀ ਵਰਤੋਂ ਕਰੋ।

ਕੰਮ ਦੇ ਸਮੇਂ ਤੋਂ ਬਾਅਦ ਐਮਰਜੇਂਸੀ (After hours emergencies)

ਕੰਮ ਦੇ ਸਮੇਂ ਤੋਂ ਬਾਅਦ ਐਮਰਜੇਂਸੀ ਹਾਲਾਤਾਂ ਜਿਸ ਵਿੱਚ ਬੰਦ ਨਾਲੀਆਂ ਜੋ ਹੜ੍ਹ ਦਾ ਕਾਰਨ ਬਣ ਸਕਦੀਆਂ ਹਨ, ਸੜਕ ਦੁਰਘਟਨਾਵਾਂ ਤੇਲ ਡੁਲਣਾ, ਸੁਰੱਖਿਅਤ ਰੱਖੇ ਪਾਣੀ ਦਾ ਰਿਸਣਾ, ਅਤੇ ਕੁੱਤਿਆਂ ਦੇ ਹਮਲੇ ਜਿਸ ਵਿੱਚ ਕੌਂਸਿਲ ਸ਼ਾਮਿਲ ਹੈ, ਲਈ 9240 1111 ਤੇ ਸੰਪਰਕ ਕਰੋ।

ਤੁਹਾਨੂੰ ਸੰਦੇਸ਼ ਧਿਆਨ ਨਾਲ ਸੁਣਨਾ ਪਵੇਗਾ ਕਿਉਂਕਿ ਤੁਸੀਂ ਬਿੱਲ ਦਾ ਭੁਗਤਾਨ ਕਰਨਾ ਜਾਂ ਸੇਵਾ ਤੋਂ ਬਾਅਦ ਦੇ ਸਮੇਂ ਵਿੱਚ ਸੰਪਰਕ ਕਰਨਾ ਚੁਣ ਸਕਦੇ ਹੋ।

ਜੇ ਤੁਹਾਡੀ ਕਾਲ ਐਮਰਜੈਂਸੀ ਹੈ ਅਤੇ ਤੁਸੀਂ ਕਾਉਂਸਿਲ ਦੇ ਦਫਤਰੀ ਘੰਟਿਆਂ ਤੋਂ ਬਾਅਦ ਐਮਰਜੈਂਸੀ ਸੇਵਾ ਪ੍ਰਦਾਤਾ ਨਾਲ ਕਨੈਕਟ ਕਰਨਾ ਚਾਹੁੰਦੇ ਹੋ, ਤਾਂ 9240-1111 ਤੇ ਸੰਪਰਕ ਕਰੋ ਅਤੇ ਆਪਣੇ ਫੋਨ ਤੇ 1 ਦਬਾਓ।

<ਗੈਰ-ਐਮਰਜੇਂਸੀ ਮੁੱਦਿਆਂ ਨੂੰ ਕੌਂਸਿਲ ਦੇ ਅਗਲੇ ਕੰਮ ਦੇ ਦਿਨ ਲਈ ਰੈਫ਼ਰ ਕਰ ਦਿੱਤਾ ਜਾਂਦਾ ਹੈ।

ਕੌਂਸਿਲ ਵਿੱਚ ਜਾਓ (Visit Council)

ਕੋਂਸਿਲ ਦੇ ਤਿੰਨ ਨਾਗਰਿਕ ਸੇਵਾ ਕੇਂਦਰ ਹਨ ਜਿੱਥੇ ਤੁਸੀਂ ਕੌਂਸਿਲ ਦੀਆਂ ਸੇਵਾਵਾਂ ਦੇ ਦਰਾਂ ਦਾ ਭੁਗਤਾਨ ਕੁੱਤਿਆਂ ਅਤੇ ਬਿੱਲੀਆਂ ਦੀ ਰਜਿਸਟ੍ਰੇਸ਼ਨ ਅਤੇ ਪਾਰਕਿੰਗ ਸਬੰਧੀ ਜੁਰਮਾਨਿਆਂ ਬਾਰੇ ਪੁੱਛ ਸਕਦੇ ਹੋ।

ਕੌਂਸਿਲ ਦੇ ਨਾਗਰਿਕ ਸੇਵਾ ਕੇਂਦਰ ਸਥਿਤ ਹਨ:

  • ਮੋਰਲੈਂਡ ਸਿਵਿਕ ਸੈਂਟਰ, 90 ਬੈਲ ਸਟਰੀਟ, ਕੋਬਰਗ (Moreland Civic Centre, 90 Bell Street, Coburg)
  • ਬਰੂੰਸਵਿਕ ਸਿਟੀਜਨ ਸਰਵਿਸ ਸੈਂਟਰ, 233 ਸਿਡਨੀ ਰੋਡ, ਬਰੂੰਸਵਿਕ (Brunswick Citizens Service Centre, 233 Sydney Road, Brunswick)

  • ਗਲੈਨਰੋਏ ਸਿਟੀਜਨਸ ਸਰਵਿਸ ਸੈਂਟਰ, 796N ਪੇਸਕੋ ਵੇਲ ਰੋਡ, ਗਲੈਨਰੋਏ (Glenroy Citizens Service Centre, 796N Pascoe Vale Road, Glenroy)

ਜੇਕਰ ਤੁਸੀਂ ਲੈਂਗੂਏਜ਼ ਲਿੰਕ ਦੁਆਰਾ ਦੁਭਾਸ਼ੀਏ ਨਾਲ ਜੁੜਣਾ ਚਾਹੁੰਦੇ ਹੋ ਤਾਂ ਸਾਡੇ ਸੇਵਾ ਕੇਂਦਰਾਂ ਤੇ ਕਾੱਲ ਕਰੋ।

ਕੌਂਸਿਲ ਨੂੰ ਲਿਖੋ (Write to Council)

ਤੁਸੀਂ ਆਪਣੀਆਂ ਭਾਸ਼ਾ ਵਿੱਚ ਸਾਨੂੰ ਲਿਖ ਸਕਦੇ ਹੋ ਅਤੇ ਆਪਣਾ ਪੱਤਰ ਹੇਠਾਂ ਦਿੱਤੇ ਪਤੇ ਤੇ ਭੇਜ ਸਕਦੇ ਹੋ:

Moreland City Council
Locked Bag 10
Merri-bek 3058

ਕੌਂਸਿਲ ਨੂੰ ਫੈਕਸ ਕਰੋ (Fax Council)

ਕੌਂਸਿਲ ਦਾ ਸਧਾਰਨ ਫੈਕਸ ਨੰਬਰ 9240 1212 ਹੈ।

ਕੌਂਸਿਲ ਨੂੰ ਈਮੇਲ ਕਰੋ (Email Council)

ਕੌਂਸਿਲ ਨੂੰ ਈਮੇਲ ਕਰੋ

ਸਾਡੀ ਵੈਬਸਾਈਟ ਤੇ ਜਾਓ (Visit our website)

ਮੋਰਲੈਂਡ ਸਿਟੀ ਕੌਂਸਿਲ ਦੀ ਵੈਬਸਾਈਟ ਦਾ ਪਤਾ www.moreland.vic.gov.au ਹੈ।