ਜਵਾਨਾਂ ਲਈ ਸੇਵਾਵਾਂ (Youth services)

ਮੋਰਲੈਂਡ ਯੂਥ ਸਰਵਿਸਿਜ਼ 11 ਤੋਂ 25 ਸਾਲ ਦੇ ਜਵਾਨ ਲੋਕਾਂ ਲਈ ਸੇਵਾਵਾਂ ਅਤੇ ਪ੍ਰੋਗਰਾਮਾਂ ਦੀ ਇੱਕ ਲੜੀ ਮੁਹੱਈਆ ਕਰਵਾਉਂਦੀ ਹੈ ਜੋ ਮੋਰਲੈਂਡ ਖੇਤਰ ਵਿੱਚ ਰਹਿੰਦੇ ਹਨ, ਕੰਮ ਕਰਦੇ ਹਨ ਜਾਂ ਸਕੂਲ ਜਾਂਦੇ ਹਨ।

ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਜਵਾਨਾਂ ਦੀ ਸਹਾਇਤਾ, ਜਵਾਨਾਂ ਲਈ ਸੰਗੀਤ ਅਤੇ ਕਲਾ, ਛੁੱਟੀਆਂ ਦੇ ਪ੍ਰੋਗਰਾਮ ਦੀਆਂ ਗਤੀਵਿਧੀਆਂ, ਜਵਾਨਾਂ ਦੀ ਅਗਵਾਈ ਦੀ ਪਹਿਲ ਅਤੇ ਖੇਡ, ਮਨੋਰੰਜਨ ਅਤੇ ਨਿੱਜੀ ਵਿਕਾਸ ਪ੍ਰੋਗਰਾਮ ਸ਼ਾਮਿਲ ਹਨ।

ਮੋਰਲੈਂਡ ਦੀ ਪਹਿਲੀ ਯੂਥ ਸੁਵਿਧਾ, ਆੱਕਸੀਜਨ 4–8 ਜੈਫ਼ਨੀ ਸਟਰੀਟ, ਕੋਬਰਗ (4-8 Gaffney Street, Coburg) ਵਿੱਚ ਖੁੱਲ੍ਹੀ ਹੈ। ਇਸ ਵਿੱਚ ਈ-ਲਾਂਜ, ਰਸੋਈ ਘਰ, ਦਫ਼ਤਰ ਅਤੇ ਮੀਟਿੰਗ ਲਈ ਕੁਝ ਜਗ੍ਹਾ ਅਤੇ ਸੰਗੀਤ ਦੇ ਰਿਆਜ ਲਈ ਕਮਰੇ ਸ਼ਾਮਿਲ ਹੈ। ਕਿਰਿਆਵਾਂ ਅਤੇ ਵਰਕਸ਼ਾੱਪਸ ਦਾ ਰੋਜ਼ਾਨਾ ਪ੍ਰੋਗਰਾਮ ਸੈਂਟਰ ਤੋਂ ਬਾਹਰ ਚੱਲਦਾ ਹੈ। ਜ਼ਿਆਦਾ ਜਾਣਕਾਰੀ ਲਈ ਕੌਂਸਿਲਾਂ ਵਿੱਚ ਮਿਲੋ ਜਾਂ ਕੋਂਸਿਲ ਨਾਲ ਸੰਪਰਕ ਕਰੋ।