ਵਿਅਰਥ ਪਦਾਰਥ ਅਤੇ ਰੀਸਾਈਕਲਿੰਗ (Waste and recycling)

ਮੋਰਲੈਂਡ ਸਿਟੀ ਕੌਂਸਿਲ ਉਹਨਾਂ ਵਿਅਰਥ ਪਦਾਰਥਾਂ ਨਾਲ ਖਡੇ ਭਰ ਕੇ ਇਨਾਂ ਦੀ ਮਾਤਰਾ ਨੂੰ ਘਟਾਉਣਾ ਚਾਹੁੰਦੀ ਹੈ।

ਕੌਂਸਿਲ ਦੇ ਫਾਲਤੂ ਪਦਾਰਥਾਂ ਅਤੇ ਰੀਸਾਈਕਲਿੰਗ ਸੇਵਾਵਾਂ ਦੇ ਨਾਲ-ਨਾਲ ਕੌਂਸਿਲ ਤੁਹਾਡੀ ਗਲੀ ਵਿਚੋਂ ਕੂੜਾ, ਰੀਸਾਈਕਲਿੰਗ ਅਤੇ ਹਰਾ ਕੂੜਾ (ਬਾਗ ਦੇ ਜੈਵਿਕ ਪਦਾਰਥ) ਇਕੱਠਾ ਕਰਨ ਬਾਰੇ ਦੱਸਣ ਵਾਲਾ ਕੈਲੰਡਰ ਲੈਣ ਲਈ ਸਾਡੇ ਨਾਲ ਸੰਪਰਕ ਕਰੋ।

ਕੂੜਾ-ਕਰਕਟ ਇਕੱਠਾ ਕਰਨਾ (Garbage collection)

ਨਗਰਪਾਲਿਕਾ ਦੇ ਸਾਰੇ ਰਿਹਾਇਸ਼ੀ ਘਰਾਂ ਅਤੇ ਸਾਰੇ ਕਰ ਯੋਗ ਗੈਰ-ਰਿਹਾਇਸ਼ੀ ਘਰਾਂ ਲਈ ਇੱਕ ਹਫਤਾਵਾਰੀ ਕੂੜਾ ਇੱਕਠਾ ਕਰਨ ਦੀ ਸੇਵਾ ਪ੍ਰਦਾਨ ਕਰਦੀ ਹੈ

ਵਿਅਰਥ ਪਦਾਰਥਾਂ ਦੇ ਖਰਚੇ (Waste charge)

ਵਿਅਰਥ ਪਦਾਰਥਾਂ ਨੂੰ ਘਟਾਉਣ ਦੀ ਕੌੰਸਿਲ ਦੀ ਵਚਨਬੱਧਤਾ ਦੇ ਹਿੱਸੇ ਦੇ ਰੂਪ ਵਿੱਚ ਮੋਰਲੈਂਡ ਵਿੱਚ ਹਰ ਇੱਕ ਵਿਅਕਤੀ ਨੂੰ ਉਹਨਾਂ ਦੁਆਰਾ ਵਰਤੇ ਗਏ ਕੂੜੇਦਾਨ ਦੇ ਆਕਾਰ ਦੇ ਅਨੁਸਾਰ ਫੀਸ ਦਿੰਦਾ ਹੈ । ਇਸਨੂੰ ਅਪਸ਼ਿਸ਼ਟ ਪਦਾਰਥਾਂ ਦੇ ਚਾਰਜ ਕਿਹਾ ਜਾਂਦਾ ਹੈ ਅਤੇ ਇਸਦਾ ਪ੍ਰਯੋਗ ਉਹਨਾਂ ਵਿਅਰਥ ਪਦਾਰਥਾਂ ਦੀ ਮਾਤਰਾ ਘਟਾਉਣ ਲਈ ਲੋਕਾਂ ਨੂੰ ਉਤਸਾਹਿਤ ਕਰਨ ਲਈ ਕੀਤੀ ਜਾਂਦੀ ਹੈ ਜਿਨਾਂ ਨੂੰ ਹਰ ਹਫਤੇ ਕੂੜੇਦਾਨ ਵਿੱਚ ਪਾਉਣ ਦੀ ਲੋੜ ਹੁੰਦੀ ਹੈ। ਵਿਅਰਥ ਪਦਾਰਥਾਂ ਦਾ ਚਾਰਜ ਸਲਾਨਾ ਰੇਟ ਨੋਟਿਸ ਤੇ ਸ਼ਾਮਿਲ ਹੁੰਦਾ ਹੈ।

ਵਰਤਮਾਨ ਚਾਰਜ ਲਈ 9240 1111 ਤੇ ਨਾਗਿਰਕ ਸੇਵਾਵਾਂ ਨਾਲ ਸੰਪਰਕ ਕਰੋ।

ਰੀਸਾਈਕਲਿੰਗ ਸੰਗ੍ਰਿਹ (Recycling collection)

ਮੋਰਲੈਂਡ ਸਿਟੀ ਕੌਂਸਿਲ ਦੇ ਸਾਰੇ ਰਿਹਾਇਸ਼ੀ ਘਰਾਂ ਅਤੇ ਸਾਰੇ ਕਰਯੋਗ ਗੈਰ-ਰਿਹਾਇਸ਼ੀ ਘਰਾਂ ਲਈ ਹਫਤਾਵਾਰੀ ਰੀਸਾਈਕਲਿੰਗ ਕੂੜਾ ਇੱਕਠਾ ਕਰਨ ਦੀ ਸੇਵਾ ਪ੍ਰਦਾਨ ਕਰਦੀ ਹੈ

ਨਿਵਾਸੀਆਂ ਨੂੰ ਮੁੜ ਵਰਤੋਂਯੋਗ ਕਾਗਜ਼, ਬੋਤਲਾਂ, ਡੱਬਿਆਂ ਅਤੇ ਕੈਨੀਆਂ ਲਈ ਇੱਕ 120 ਲੀ. ਦਾ ਕੂੜਾਦਾਨ (ਲਾਲ ਢੱਕਣ ਨਾਲ) ਦਿੱਤਾ ਜਾਂਦਾ ਹੈ।

ਤੁਸੀਂ ਹੇਠਾਂ ਦਿੱਤੀਆਂ ਚੀਜ਼ਾਂ ਨੂੰ ਮੁੜ ਵਰਤਣਯੋਗ ਬਣਾ ਸਕਦੇ ਹੋ:

ਸਖ਼ਤ ਪਲਾਸਟਿਕ ਦੀਆਂ ਹਰ ਤਰ੍ਹਾਂ ਦੀਆਂ ਬੋਤਲਾਂ ਅਤੇ ਡੱਬੇ
ਸਾਰੇ ਨਰਮ ਪਲਾਸਟਿਕ ਪੈਕੇਟ (ਪਲਾਸਟਿਕ ਬੈਗ ਵਿੱਚ ਬੰਨ੍ਹੇ ਹੋਣ)
ਕੱਚ ਦੀਆਂ ਬੋਤਲਾਂ ਅਤੇ ਮਰਤਬਾਨ (ਹਰੇ, ਪੀਲੇ ਅਤੇ ਸਾਫ਼)
ਐਲਮੀਨੀਅਮ, ਸਟੀਲ ਅਤੇ ਏਰੋਸੋਲ ਦੇ ਕੈਨ
ਦੁੱਧ ਅਤੇ ਜੂਸ ਦੇ ਕਾਰਟਨ
ਐਲੁਮਿਨਿਅਮ ਦੀ ਪੰਨੀ
ਧਾਤ ਦੇ ਬਰਤਨ, ਤਸਲੇ ਅਤੇ ਛੁਰੀ ਕਾਂਟੇ

ਕਾਗਜ਼ ਦੀਆਂ ਉਹ ਕਿਸਮਾਂ ਜਿਹਨਾਂ ਨੂੰ ਮੁੜ ਵਰਤੋਂਯੋਗ ਬਣਾਇਆ ਜਾ ਸਕਦਾ ਹੈ, ਉਹਨਾਂ ਵਿੱਚ ਸ਼ਾਮਿਲ ਹਨ:
ਅਖ਼ਬਾਰ ਅਤੇ ਮੈਗਜ਼ੀਨਾਂ
ਗੱਤਾ (ਫ਼ਲ ਅਤੇ ਸਬਜ਼ੀਆਂ ਦੇ ਮੋਮੀ ਕਾਗਜ਼ ਦੇ ਬਕਸੇ ਨਹੀਂ)
ਦਫ਼ਤਰੀ ਕਾਗਜ਼ ਅਤੇ ਲਿਫਾਫੇ
ਫੋਨਬੁੱਕਾਂ

ਉਹ ਚੀਜ਼ਾਂ ਜਿਹਨਾਂ ਨੂੰ ਰੀਸਾਈਕਲਿੰਗ ਕੂੜਾਦਾਨ ਵਿੱਚ ਨਹੀਂ ਪਾਇਆ ਜਾ ਸਕਦਾ:
ਹਰਾ ਕੂੜਾ
ਘਰ ਦਾ ਕੂੜਾ
ਭੋਜਨ ਦੀ ਰਹਿੰਦ-ਖੂੰਦ
ਬੱਚਿਆਂ ਦੇ ਖਿਡੌਣੇ (ਕਿਰਪਾ ਕਰਕੇ ਇਹਨਾਂ ਨੂੰ ਚੈਰਿਟੀ ਸ਼ਾਪ ਤੇ ਦਾਨ ਕਰ ਦਿਓ)
ਚੀਨੀ ਮਿੱਟੀ, ਪਾਇਰੈਕਸ ਅਤੇ ਹੋਰ ਕੱਚ ਦੇ ਬਰਤਨ
ਵਰਤ ਕੇ ਸੁੱਟਣਯੋਗ ਨੈਪਕਿਨ
ਕੱਪੜੇ

ਕਿਰਪਾ ਕਰਕੇ ਰੀਸਾਇਕਲ ਬਿਨ (ਮੁੜ ਵਰਤਣਯੋਗ ਵਾਲੇ ਕੂੜੇਦਾਨ) ਵਿੱਚ ਪਲਾਸਟਿਕ ਬੈਗ ਦੇ ਅੰਦਰ ਕੋਈ ਵੀ ਆਈਟਮ ਨਾ ਰੱਖੋ।

ਹਰੇ ਕੂੜੇ (ਬਾਗ ਦੇ ਜੈਵਿਕ ਪਦਾਰਥ) ਨੂੰ ਇਕੱਠਾ ਕਰਨਾ (Green waste (garden organics) collection)

ਮੋਰਲੈਂਡ ਸਿਟੀ ਕੌਂਸਿਲ ਨਗਰਪਾਲਿਕਾ ਦੇ ਸਾਰੇ ਰਿਹਾਇਸ਼ੀ ਘਰਾਂ ਅਤੇ ਸਾਰੇ ਕਰਯੋਗ ਗੈਰ-ਰਿਹਾਇਸ਼ੀ ਘਰਾਂ ਲਈ ਪੰਦਰਾ ਦਿਨਾਂ ਵਿੱਚ ਇੱਕ ਵਾਰ ਹਰਾ ਕੂੜਾ (ਬਾਗ ਦੇ ਜੈਵਿਕ ਪਦਾਰਥ) ਇਕੱਠਾ ਕਰਨ ਦੀ ਸੇਵਾ ਪ੍ਰਦਾਨ ਕਰਦੀ ਹੈ।

ਹਰੇ ਕੂੜੇ ਨੂੰ ਕੇਵਲ ਕੌਂਸਿਲ ਦੁਆਰਾ ਦਿੱਤੇ ਗਏ ਗਤੀਸ਼ੀਲ ਹਰੇ ਕੂੜੇ ਦੇ ਕੂੜਾਦਾਨ ਤੋਂ ਹੀ ਇਕੱਠਾ ਕੀਤਾ ਜਾਦਾ ਹੈ। ਹਰੇ ਕੂੜੇ ਦੇ ਕੂੜਾਦਾਨ ਵਿੱਚ ਹੀ ਸੁੱਟਣਾ ਚਾਹੀਦਾ ਹੈ। ਜੇਕਰ ਸਮੱਗਰੀ ਢੱਕਣ ਦੇ ਉੱਪਰ ਜਾਂ ਕੂੜੇਦਾਨ ਤੋਂ ਪਰ੍ਹੇ ਪਈ ਹੈ, ਤਾਂ ਕੂੜੇਦਾਨ ਨੂੰ ਨਹੀਂ ਲੈ ਜਾਇਆ ਜਾਵੇਗਾ

ਹਰੇ ਕੂੜੇ ਦੇ ਕੂੜੇਦਾਨ ਦਾ ਆੱਡਰ ਦੇਣ ਲਈ ਕਿਰਪਾ ਕਰਕੇ ਕੌਂਸਿਲ ਨਾਲ ਸੰਪਰਕ ਕਰੋ। ਹਰੇ ਕੂੜੇ ਨੂੰ ਉਸੇ ਦਿਨ ਇਕੱਠਾ ਕੀਤਾ ਜਾਂਦਾ ਹੈ ਜਦਕਿ ਕੂੜੇ ਅਤੇ ਮੁੜ ਵਰਤੋਂਯੋਗ ਪਦਾਰਥਾਂ ਨੂੰ ਹਰ ਦੂਜੇ ਹਫਤੇ ਇਕੱਠਾ ਕੀਤਾ ਜਾਂਦਾ ਹੈ।

ਇਕੱਠੀਆਂ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਹਨ:

  • ਸ਼ਾਖਾਵਾਂ (ਛਾਂਗੀਆਂ ਹੋਈਆਂ ਟਹਿਣੀਆਂ ਤਾਂਕਿ ਇਹ ਹਰੇ ਕੂੜੇਦਾਨ ਅੰਦਰ ਸਮਾ ਸਕਣ;ਵੱਧ ਤੋਂ ਵੱਧ ਚੌੜਾਈ 10 ਸੇਮੀ.)
  • ਪੱਤੇ
  • ਟਹਿਣੀਆਂ
  • ਕੱਟਿਆ ਘਾਹ
  • ਗੈਰ-ਹਾਨੀਕਾਰਕ ਨਦੀਨ (ਮਿੱਟੀ ਹਟਾ ਕੇ)

ਨਾ ਇਕੱਠੀਆਂ ਕੀਤੀਆਂ ਜਾਣ ਵਾਲੀਆਂ ਚੀਜ਼ਾਂ:

ਹਰੇ ਕੂੜੇ ਨੂੰ ਮਿੱਟੀ ਸੁਧਾਰ ਉਤਪਾਦਾਂ ਦੀ ਇੱਕ ਲੜੀ ਵਿੱਚ ਦੁਬਾਰਾ ਸੰਸਾਧਿਤ ਕੀਤਾ ਜਾਂਦਾ ਹੈ। ਹੇਠਾਂ ਦਿੱਤੀਆਂ ਚੀਜ਼ਾਂ ਇਕੱਠੀਆਂ ਨਹੀਂ ਕੀਤੀਆਂ ਜਾਣਗੀਆਂ:

  • ਪਲਾਸਟਿਕ ਦੇ ਲਿਫਾਫਿਆਂ ਵਿੱਚ ਰੱਖਿਆ ਹੋਇਆ ਹਰਾ ਕੂੜਾ
  • ਤਾਰ, ਕੱਪੜੇ, ਵਸਤੂ, ਪਲਾਸਟਿਕ ਜਾਂ ਨਾਈਲੋਨ ਨਾਲ ਬਧੀਆਂ ਵਸਤੂਆਂ
  • ਮਿੱਟੀ
  • ਰੁੱਖਾਂ ਦੀਆਂ ਜੜ੍ਹਾਂ ਅਤੇ ਮੁੱਢ
  • ਮੁੜ ਵਰਤੋਂ ਯੋਗ ਸਮੱਗਰੀ
  • ਕੂੜਾ

ਕੂੜੇਦਾਨਾਂ ਦਾ ਗੁੰਮਣਾ ਜਾਂ ਕੁਲੈਕਸ਼ਨ ਤੋਂ ਖੁੰਝਣਾ (Missing bins or missed collections)

ਖ਼ਰਾਬ ਜਾਂ ਨਵੇਂ ਕੂੜਾਦਾਨ (Damaged or new bins)

ਜੇਕਰ ਤੁਹਾਡਾ ਨਵਾਂ ਘਰ ਹੈ, ਤਾਂ ਆਪਣੇ ਨਵੇਂ ਘਰ ਲਈ ਤੁਹਾਨੂੰ ਕੂੜੇਦਾਨ ਅਤੇ ਰੀਸਾਈਕਲਿੰਗ ਕੂੜਾਦਾਨ ਲੈਣ ਲਈ ਕੌਂਸਿਲ ਨਾਲ ਸੰਪਰਕ ਕਰਨਾ ਪਵੇਗਾ।

ਜੇਕਰ ਤੁਹਾਡਾ ਕੋਈ ਕੂੜਾਦਾਨ ਗੁੰਮ ਜਾਂਦਾ ਹੈ ਜਾਂ ਤੁਹਾਨੂੰ ਇਸਦੀ ਮੁਰੰਮਤ ਦੀ ਲੋੜ ਹੈ, ਤਾਂ ਕੌਂਸਿਲ ਨਾਲ ਸੰਪਰਕ ਕਰੋ ਅਤੇ ਤੁਹਾਨੂੰ ਇੱਕ ਨਵਾਂ ਕੂੜਾਦਾਨ ਭੇਜ ਦਿੱਤਾ ਜਾਵੇਗਾ ਜਾਂ ਪੁਰਾਣੇ ਕੂੜੇਦਾਨ ਦੀ ਮੁਰੰਮਤ ਕਰ ਦਿੱਤੀ ਜਾਵੇਗੀ। ਕੂੜਾਦਾਨ ਮੋਰਲੇਂਡ ਸਿਟੀ ਕੋਂਸਿਲ ਦੀ ਸੰਪੱਤੀ ਹੈ ਅਤੇ ਇਹ ਹਰ ਸਮੇਂ ਘਰ ਵਿੱਚ ਹੋਣਾ ਚਾਹੀਦਾ ਹੈ।

ਕੂੜੇਦਾਨਾਂ ਦਾ ਗੁੰਮਣਾ ਜਾਂ ਚੋਰੀ ਹੋਣਾ (Lost or stolen bins)

ਆਪਣੇ ਕੂੜੇਦਾਨਾਂ ਦੀ ਚੋਰੀ ਜਾਂ ਖ਼ਰਾਬ ਹੋਣ ਤੋਂ ਬਚਾਉਣ ਲਈ ਆਪਣੇ ਕੂੜੇਦਾਨ ਨੂੰ ਕੂੜਾ ਪਾਉਣ ਦੇ 24 ਘੰਟਿਆਂ ਅੰਦਰ ਆਪਣੇ ਘਰ ਵਿੱਚ ਵਾਪਿਸ ਲਿਆਓ। ਕੂੜੇਦਾਨ ਦੇ ਗੁੰਮ ਜਾਣ ਜਾਂ ਚੋਰੀ ਹੋਣ ਤੇ ਕੋਂਸਿਲ ਨਾਲ ਸੰਪਰਕ ਕਰੋ। ਕੋਂਸਿਲ ਨੂੰ ਇੱਕ ਵਾਰ ਬੇਨਤੀ ਪ੍ਰਾਪਤ ਹੋਣ ਤੇ, ਕੰਮ ਦੇ 2 ਦਿਨਾਂ ਅੰਦਰ ਦੂਜਾ ਕੂੜੇਦਾਨ ਭੇਜ ਦਿੱਤਾ ਜਾਵੇਗਾ|

ਕੁਲੈਕਸ਼ਨ ਤੋਂ ਖੁੰਝਣਾ-ਜੇਕਰ ਤੁਹਾਡਾ ਕੂੜਾ, ਮੁੜ ਵਰਤੋਂ ਯੋਗ ਚੀਜ਼ਾਂ ਜਾਂ ਹਰਾ ਕੂੜਾ ਇੱਕਠੇ ਨਹੀਂ ਕੀਤੇ ਜਾਂਦੇ ਤਾਂ ਕੀ ਕਰਨਾ ਚਾਹੀਦਾ ਹੈ? (Missed collections – what to do if your garbage, recycling or green waste is not collected?)

ਜੇਕਰ ਤੁਹਾਡਾ ਕੂੜਾ-ਕਰਕਟ, ਮੁੜ ਵਰਤੋਂ ਸਮੱਗਰੀ ਜਾਂ ਹਰਾ ਕੂੜਾ ਇੱਕਠੇ ਨਹੀਂ ਕੀਤੇ ਜਾਂਦੇ ਤਾਂ ਸਾਡੇ ਨਾਲ ਸੰਪਰਕ ਕਰੋ। ਇੱਕਠੇ ਕਰਨ ਤੋਂ ਖੁੰਝੀਆਂ ਚੀਜ਼ਾਂ ਨੂੰ ਆਮ ਤੌਰ ਤੇ ਕੰਮ ਦੇ 2 ਦਿਨਾਂ ਵਿੱਚ ਚੁੱਕਿਆ ਜਾਵੇਗਾ।

ਖਾਦ ਅਤੇ ਗੰਡੋਆ ਫਾਰਮ (Composting and worm farms)

ਤੁਸੀਂ ਆਪਣੇ ਭੋਜਨ ਦੀ ਰਹਿੰਦ- ਖੁੰਦ ਨੂੰ ਖਾਦ ਬਣਾ ਕੇ ਆਪਣੇ ਕੂੜੇਦਾਨ ਵਿੱਚ ਭੋਜਨ ਦੀ ਮਾਤਰਾ ਘਟਾ ਸਕਦੇ ਹੋ।

ਕੋਂਸਿਲ ਮੋਰਲੈਂਡ ਵਾਸੀਆਂ ਨੂੰ 220 ਲੀ. ਦੇ ਰੋਟੋਪਲਾਸਟਿਕ ਕੰਪੋਸਟ ਕੂੜਾਦਾਨ ਵੇਚਦੀ ਹੈ।

ਭੁਗਤਾਨ ਸਾਡੇ ਨਾਗਰਿਕ ਸੇਵਾ ਕੇਂਦਰਾਂ ਤੇ ਜਾਂ ਡਾਕ ਰਾਹੀਂ ਚੈਕ ਜਾਂ ਮਨੀਆਡਰ ਭੇਜ ਕੇ ਵੀ ਕੀਤਾ ਜਾ ਸਕਦਾ ਹੈ। ਇੱਕ ਵਾਰ ਭੁਗਤਾਨ ਹੋਣ ਤੇ, ਮੋਰਲੈਂਡ ਵਿੱਚ ਮੁਫ਼ਤ ਡਿਲੀਵਰੀ ਦੀ ਵਿਵਸਥਾ ਕੀਤੀ ਜਾ ਸਕਦੀ ਹੈ।

ਗੰਡੋਆ ਫਾਰਮਾਂ ਨੂੰ ਨਰਸਰੀਆਂ, ਹਾਰਡਵੇਅਰ ਸਟੋਰਾਂ ਅਤੇ CERES ਸਮੁਦਾਇਕ ਵਾਤਾਵਰਣ ਪਾਰਕ, ਕਾਰਨਰ ਰੋਬਰਟਸ ਅਤੇ ਸਟੀਵਰਟ ਸਟਰੀਟਸ, ਬਰੂੰਸਵਿਕ (CERES Community Environment Park, corner Roberts and Stewart Streets, Brunswick East) (ਫੋਨ 9389 0100) ਤੋਂ ਖਰੀਦਿਆ ਜਾ ਸਕਦਾ ਹੈ।

ਸਖ਼ਤ ਵਿਅਰਥ ਪਦਾਰਥ (Hard waste)

ਕਾਉਂਸਿਲ Merri-bek ਅੰਦਰ ਸਾਰੀਆਂ ਰਿਹਾਇਸ਼ੀ ਸੰਪੱਤੀਆਂ ਲਈ ਬੱਜਰ ਕੂੜੇ ਨੂੰ ਇਕੱਤਰ ਕਰਨ ਦੀ ਸੇਵਾ (annual hard waste collection service) ਪ੍ਰਦਾਨ ਕਰਦੀ ਹੈ ਜੋ ਕੂੜੇ ਦੇ ਖਰਚੇ (ਵੇਸਟ ਚਾਰਜ਼) ਦੇ ਰਹੇ ਹਨ।

ਬੱਜਰ ਕੂੜੇ ਨੂੰ ਇਕੱਤਰ ਕਰਨ ਦੀ ਸੇਵਾ (annual hard waste collection service) ਨਿਵਾਸੀਆਂ ਨੂੰ ਉਨ੍ਹਾਂ ਦੀ ਸੰਪੱਤੀ ਦੇ ਬਾਹਰ ਕੁਦਰਤੀ ਪੰਗਤੀ ਜਾਂ ਫੁੱਟਪਾਥ ਤੋਂ ਇੱਕ ਕਿਊਬਿਕ ਮੀਟਰ ਤਕ ਬੱਜਰ ਕੂੜੇ ਨੂੰ ਸੁਖਾਲੇ ਢੰਗ ਨਾਲ ਇਕੱਤਰ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।

ਆਮ ਤੌਰ ਤੇ ਇੱਕਠੀਆਂ ਕੀਤੀਆਂ ਜਾਣ ਵਾਲੀਆਂ ਵਸਤੂਆਂ ਅਤੇ ਸਮੱਗਰੀ:

  • ਪੁਰਾਣੇ ਯੰਤਰ ਅਤੇ ਘਾਹ ਕੱਟਣ ਵਾਲੀ ਮਸ਼ੀਨ
  • ਰੈਫ਼ਰੀਜਰੇਟਰ (ਦਰਵਾਜ਼ੇ ਤੋਂ ਬਿਨਾਂ)
  • 1.5 ਮੀਟਰ ਤਕ ਲੰਬੇ ਸ਼ਤੀਰ (10 ਟੁਕੜਿਆਂ ਤੋਂ ਜ਼ਿਆਦਾ ਨਹੀਂ)
  • ਸਟੋਵ, ਵਾਸ਼ਿੰਗ ਮਸ਼ੀਨਾਂ ਅਤੇ ਅਜਿਹੇ ਹੋਰ ਉਪਕਰਨ
  • ਚੀਨੀ ਮਿੱਟੀ ਦੇ ਬਰਤਨ ਅਤੇ ਖਿੜਕੀਆਂ ਦੇ ਸ਼ੀਸ਼ੇ (ਚੰਗੀ ਤਰ੍ਹਾਂ ਮੋਟੇ ਕਾਗਜ਼ ਵਿੱਚ ਲਪੇਟੇ ਹੋਏ)
  • ਗੱਦੇ ਅਤੇ ਬੇਸ (ਇੱਕ ਪ੍ਰਤੀ ਘਰ)
  • ਬਿਜਲੀ ਦੇ ਉਪਕਰਨ
  • ਬਿਜਲੀ ਦੇ ਵਿਅਰਥ ਪਦਾਰਥ (ਟੀਵੀ, ਕੰਪਿਊਟਰ ਆਦਿ)
  • ਪੁਰਾਣਾ ਫ਼ਰਨੀਚਰ

ਤੁਸੀਂ ਆਪਣੇ ਖੇਤਰ ਵਿੱਚ ਸਖ਼ਤ ਪਦਾਰਥਾਂ ਦੀ ਕੁਲੈਕਸ਼ਨ ਸ਼ੁਰੂ ਹੋਣ ਤੋਂ ਲਗਭਗ ਦੋ ਹਫ਼ਤੇ ਪਹਿਲਾਂ ਤਾਰੀਖ ਅਤੇ ਹੋਰ ਜਾਣਕਾਰੀ ਸਹਿਤ ਆਪਣੀ ਮੇਲ ਵਿੱਚ ਇੱਕ ਨੋਟਿਸ ਪ੍ਰਾਪਤ ਕਰੋਗੇ।

ਜ਼ਮੀਨ ਦੇ ਖੱਡੇ ਭਰਨਾ ਅਤੇ ਰੀਸਾਈਕਲਿੰਗ ਸੁਵਿਧਾਵਾਂ (Landfills and recycling facilities)

ਮੋਰਲੈਂਡ ਸ਼ਹਿਰ ਵਿੱਚ ਭਰਨ ਲਈ ਕੋਈ ਟੋਇਆ(ਟਿਪ) ਨਹੀਂ ਹੈ, ਹਾਲਾਂਕਿ ਨੇੜੇ ਦੇ ਖੇਤਰਾਂ ਵਿੱਚ ਲੈਂਡਫਿਲ ਅਤੇ ਟ੍ਰਾਂਸਫ਼ਰ ਸਟੇਸ਼ਨ ਹਨ। ਖਰਚੇ ਲਾਗੂ ਹੋ ਸਕਦੇ ਹਨ।

ਕੁਝ ਲੈਂਡਫਿਲ ਅਤੇ ਟ੍ਰਾਂਸਫ਼ਰ ਸਟੇਸ਼ਨ ਕਈ ਕਿਸਮਾਂ ਦੇ ਉਤਪਾਦਨਾਂ ਅਤੇ ਸਮੱਗਰੀ ਦੀ ਮੁੜ ਵਰਤੋਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਦੇ ਹਨ ਜਿਸ ਵਿੱਚ ਮੋਟਰ ਦੇ ਤੇਲ ਅਤੇ ਕਾਰ ਦੀਆਂ ਬੈਟਰੀਆਂ, ਸਫੈਦ ਵਸਤੂਆਂ, ਹਰਾ ਕੂੜਾ ਅਤੇ ਮੁੜ ਵਰਤੋਂਯੋਗ ਵਸਤੂਆਂ ਸ਼ਾਮਿਲ ਹਨ।

ਸਵੀਕ੍ਰਿਤ ਪਦਾਰਥਾਂ ਦੀਆਂ ਕਿਸਮਾਂ, ਖੁੱਲ੍ਹਾ ਰਹਿਣ ਦੇ ਸਮੇਂ ਅਤੇ ਲਾਗਤਾਂ ਲਈ ਕਿਰਪਾ ਕਰਕੇ ਸੁਵਿਧਾ ਕੇਂਦਰ ਨਾਲ ਸੰਪਰਕ ਕਰੋ।

  • ਬਨਯੂਲ ਵੇਸਟ ਰਿਕਵਰ ਸੈਂਟਰ, 307-325 ਵਾਟਰਡੇਲ ਰੋਡ, ਬੈਲਫੀਲਡ (Banyule Waste Recovery Centre, 307-325 Waterdale Road, Bellfield), ਫੋਨ 9490 4222
  • ਹਿਊਮ ਰਿਸੋਰਸ ਰਿਕਵਰੀ ਸੈਂਟਰ, ਬੋਲਿੰਡਾ ਰੋਡ, ਕੈਂਪਬਲਫੀਲਡ (Hume Resource Recovery Centre, Bolinda Road, Campbellfield), ਫੋਨ 9359 3813
  • ਕੂਪਰ ਸਟਰੀਟ, ਰਿਸਾਇਕਲਿੰਗ ਪ੍ਰੀਸਿੰਕਟ, 480 ਕੂਪਰ ਸਟਰੀਟ, ਏਪਿੰਗ (Cooper Street Recycling Precinct, 480 Cooper Street, Epping)
  • ਡੇਅਰਾਬਿਨ ਰਿਸੋਰਸ ਰਿਕਵਰੀ ਸੈਂਟਰ, ਕੁਰਨੇਈ ਐਵਨਿਊ, ਰੇਜ਼ਰਵਾੱਇਰ (Darebin Resource Recovery Centre, Kurnai Avenue, Reservoir), ਫੋਨ 9462 3455
  • ਈਸਟ ਬਰੂੰਸਵਿਕ, ਟ੍ਰਾਂਸਫ਼ਰ ਸਟੇਸ਼ਨ, 32 ਕਿਰਕਡੇਲ ਸਟਰੀਟ, ਬਰੂੰਸਵਿਕ ਈਸਟ (East Brunswick Transfer Station, 32 Kirkdale Street, Brunswick East), ਫੋਨ 9387 9999
  • ਮੂਨੀ ਵੈਲੀ ਟ੍ਰਾਂਸਫ਼ਰ ਸਟੇਸ਼ਨ, 188 ਹੋਮਜ਼ ਰੋਡ, ਮੂਨੀ ਪੋਂਡਸ (Moonee Valley Transfer Station, 188 Holmes Road, Moonee Ponds), ਫੋਨ 9243 8888

ਘਰੇਲੂ ਰਸਾਇਣਿਕ ਪਦਾਰਥ (Household chemicals)

ਜਦੋਂ ਕੁਝ ਘਰੇਲੂ ਉਤਪਾਦਨਾਂ ਦੀ ‘ਵਰਤੋਂ’ ਦੀ ਤਾਰੀਖ਼ ਲੰਘ ਜਾਂਦੀ ਹੈ ਤਾਂ ਵਾਤਾਵਰਣ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਉਹਨਾਂ ਦਾ ਸਾਵਧਾਨੀ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ।

ਤੁਸੀਂ ਪੂਰੇ ਸਾਲ ਦੌਰਾਨ ਆਪਣੇ ਘਰ ਦੀਆਂ ਫਲੋਰਸੈਂਟ ਲਾਈਟਨਿੰਗ ਟਿਊਬਾਂ, ਪੁਰਾਣਾ ਰੰਗ, ਮੋਟਰ ਤੇਲ, ਗੈਸ ਦੀਆਂ ਬੋਤਲਾਂ, ਘਰੇਲੂ ਅਤੇ ਕਾਰ ਦੀਆਂ ਬੈਟਰੀਆਂ ਦਾ ਨਿਪਟਾਨ ਡੇਅਰਬਿਨ ਰਿਸੋਰਸ ਰਿਕਵਰੀ ਸੈਂਟਰ, ਕੁਰਨੇਈ ਅਵੈਨਿਊ, ਰੇਜ਼ਰਵਾੱਇਰ, ਅਤੇ ਬੈਨਿਊਲ ਵੇਸਟ ਰਿਕਵਰੀ ਸੈਂਟਰ, ਵਾਟਰਡੇਲ ਰੋਡ, ਬੈਲਫੀਲਡ ਵਿੱਚ ਕਰ ਸਕਦੇ ਹੋ। ਕੋਈ ਹੋਰ ਘਰੇਲੂ ਰਸਾਇਣਿਕ ਪਦਾਰਥ ਸਵਿਕਾਰ ਨਹੀਂ ਕੀਤੇ ਜਾਣਗੇ।

ਤੁਸੀਂ ਤਾਲਾਬ, ਬਾਗ ਅਤੇ ਬਾਥਰੂਮ ਦੇ ਰਸਾਇਣਕ ਪਦਾਰਥ, ਘਰੇਲੂ ਸਫਾਈ ਕਰਨ ਵਾਲੀਆਂ ਚੀਜ਼ਾਂ, ਅਤੇ ਕਾਰ ਦੇ ਤਰਲ ਪਦਾਰਥ ਵਰਗੀਆਂ ਹੋਰ ਘਰੇਲੂ ਚੀਜ਼ਾਂ ਨੂੰ ਹਾਉਸਹੋਲਡ ਕੈਮੀਕਲ ਕਲੈਕਸ਼ਨ ਵਾਲੇ ਦਿਨ ਮੁਫਤ ਵਿੱਚ ਸਾਰੇ ਵਿਕਟੋਰੀਆ ਵਿੱਚ ਵੱਖ-ਵੱਖ ਸਥਾਨਾਂ ਤੇ ਸੁੱਟ ਸਕਦੇ ਹੋ। ਤਾਰੀਖਾਂ ਅਤੇ ਸਥਾਨਾਂ ਲਈ 1300-363-744 ਤੇ ਸਸਟੇਨੇਬਿਲਿਟੀ ਵਿਕਟੋਰੀਆ (Sustainability Victoria) ਨਾਲ ਸੰਪਰਕ ਕਰੋ।

ਤੁਸੀਂ ਹੁਣ ਸਾਡੇ ਕਿਸੇ ਵੀ ਨਾਗਰਿਕ ਸੇਵਾ ਕੇਂਦਰ ਤੇ ਪੁਰਾਣੇ ਕੰਪੈਕਟ ਫਲੋਰਸੈਂਟ ਲਾਈਟ ਬਲੱਬ ਵੀ ਰੀਸਾਈਕਲ ਕਰ ਸਕਦੇ ਹੋ।

ਗਲੀਆਂ ਦੀ ਸਫਾਈ (Street cleaning)

ਨਗਰਪਾਲਿਕਾ ਵਿੱਚ ਗਲੀਆਂ ਦੀ ਸਫਾਈ ਯਕੀਨੀਂ ਕਰਨ ਲਈ ਮੋਰਲੈਂਡ ਸੇਵਾਵਾਂ ਦੀ ਇੱਕ ਲੜੀ ਚਲਾਉਂਦੀ ਹੈ। ਨਿਯਮਿਤ ਅੰਤਰਾਲਾਂ ਤੇ ਮੋਰਲੈਂਡ ਦੀਆਂ ਸਾਰੀਆਂ ਗਲੀਆਂ ਅਤੇ ਲੇਨਵੇ ਤੇ ਝਾੜੂ ਲਾਇਆ ਜਾਂਦਾ ਹੈ।