ਸੜਕਾਂ, ਵਾੜਾਂ ਅਤੇ ਗੁਆਂਢੀਆਂ ਸਬੰਧੀ ਮੁੱਦੇ (Roads)

ਸੜਕਾਂ, ਫੁਟਪਾਥ ਅਤੇ ਨਾਲੀਆਂ (Roads, footpaths and drains)

ਕੌਂਸਿਲ ਮੋਰਲੈਂਡ ਦੀਆਂ ਸਥਾਨਕ ਸੜਕਾਂ, ਫੁਟਪਾਥਾਂ ਅਤੇ ਨਾਲੀਆਂ ਦੀ ਦੇਖ-ਰੇਖ ਕਰਦੀ ਹੈ। ਸੜਕ ਤੇ ਖੱਡਿਆਂ ਬਾਰੇ ਜਾਂ ਫੁਟਪਾਥ ਤੇ ਕੰਕਰੀਟ ਦੀ ਟੁੱਟੀ ਹੋਈ ਸਲੈਬ, ਨਾਲੀ ਬੰਦ ਹੋਣ ਜਾਂ ਪਾਣੀ ਦਾ ਵਹਾਅ ਵਧਣ ਬਾਰੇ ਸੂਚਿਤ ਕਰਨ ਲਈ ਕੌਂਸਿਲ ਨਾਲ ਸੰਪਰਕ ਕਰੋ।

ਕੁਦਰਤੀ ਪੱਟੀਆਂ (Nature strips)

ਇਹ ਪੂਰੇ ਆਸਟ੍ਰੇਲੀਆ ਵਿੱਚ ਆਮ ਸਵੀਕ੍ਰਿਤ ਪ੍ਰਥਾ ਹੈ ਕਿ ਕੁਦਰਤੀ ਪੱਟੀਆਂ ਨਾਲ ਜੁੜੀਆਂ ਹੋਈਆਂ ਸੰਪੱਤੀਆਂ ਦੇ ਮਾਲਿਕ ਜਾਂ ਨਿਵਾਸੀ, ਘਾਹ ਕੱਟਦੇ ਅਤੇ ਘਾਹ ਦੀ ਕਿਨਾਰੀ ਬਣਾਉਂਦੇ ਹਨ।

ਕੌਂਸਿਲ ਕੁਦਰਤੀ ਪੱਟੀਆਂ ਤੇ ਰੁੱਖ ਲਾਉਣ ਅਤੇ ਉਹਨਾਂ ਦੇ ਰੱਖ-ਰਖਾਵ ਬਣਾਈ ਰੱਖਣ ਲਈ ਜਿੰਮੇਵਾਰ ਹੈ। ਅਸੀਂ ਖਾਸ ਤੌਰ ਤੇ ਗਰਮੀ ਦੇ ਮਹੀਨਿਆਂ ਵਿੱਚ, ਤੁਹਾਨੂੰ ਗਲੀਆਂ ਦੇ ਰੁੱਖਾਂ ਅਤੇ ਕੁਦਰਤੀ ਪੱਟੀ ਦੇ ਪੌਦਿਆਂ ਦੀ ਸੰਭਾਲ ਕਰਨ ਲਈ ਉਤਸਾਹਿਤ ਕਰਦੇ ਹਾਂ।

ਕੌਂਸਿਲ ਨਿਵਾਸੀਆਂ ਅਤੇ ਜ਼ਮੀਨ ਦੇ ਮਾਲਿਕਾਂ ਦੁਆਰਾ ਘਾਹ ਜਾਂ ਕੁਦਰਤੀ ਪੱਟੀਆਂ ਤੇ ਜ਼ਮੀਨ ਢਕਣ ਵਾਲੇ ਪੌਦੇ ਲਾਉਣ ਵਿੱਚ ਸਹਾਇਤਾ ਕਰਦੀ ਹੈ। ਫਿਰ ਵੀ, ਅਜਿਹੀ ਸਾਜ-ਸੁੰਦਰਤਾ ਸ਼ੁਰੂ ਕਰਨ ਤੋਂ ਪਹਿਲਾਂ ਕੌਂਸਿਲ ਤੋਂ ਪੁੱਛਣਾ ਜਰੂਰੀ ਹੈ।

ਲਟਕਦੀਆਂ ਹੋਈਆਂ ਟਹਿਣੀਆਂ (Overhanging branches)

ਪੈਦਲ ਚੱਲਣ ਵਾਲੇ ਲੋਕਾਂ ਅਤੇ ਲੇਨਵੇ ਟ੍ਰੈਫਿਕ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਤੁਹਾਨੂੰ ਆਪਣੀ ਸੰਪੱਤੀ ਤੋਂ ਟਹਿਣੀਆਂ ਦੀ ਛੰਗਾਈ ਕਰਨੀ ਚਾਹੀਦੀ ਹੈ ਤਾਂ ਕਿ ਉਹ ਤੁਹਾਡੀ ਵਾੜ ਤੋਂ ਫੁਟਪਾਥ ਜਾਂ ਲੇਨਵੇ ਤੇ ਨਾ ਲਟਕਣ।

ਜੇਕਰ ਤੁਹਾਨੂੰ ਫੁਟਪਾਥਾਂ ਤੇ ਤੁਹਾਡਾ ਰਾਹ ਬੰਦ ਕਰਨ ਵਾਲੇ ਵਧ ਰਹੇ ਪੌਦਿਆਂ ਸਬੰਧੀ ਕੋਈ ਪਰੇਸ਼ਾਨੀ ਹੈ, ਤਾਂ ਕੌਂਸਿਲ ਨਾਲ ਸੰਪਰਕ ਕਰੋ।

ਕਾਉਂਸਿਲ ਤੁਹਾਡੇ ਵਿਰੁੱਧ ਕਾਰਵਾਈ ਕਰ ਸਕਦੀ ਹੈ ਜੇ ਤੁਸੀਂ ਸ਼ਾਖਾਵਾਂ ਜਾਂ ਬਨਸਪਤੀਆਂ ਨੂੰ ਬਾਹਰ ਵਲ ਵਧਾਉਂਦੇ ਹੋ।

ਵਾੜਾਂ (Fences)

ਉਹ ਵਾੜਾਂ ਜੋ ਲੇਨਵੇ ਜਾਂ ਫੁਟਪਾਥਾਂ ਵੱਲ ਝੁਕੀਆਂ ਹੋਈਆਂ ਹਨ, ਉਹਨਾਂ ਨੂੰ ਸਿੱਧਾ ਕਰਨ ਦੀ ਲੋੜ ਹੈ ਤਾਂ ਕਿ ਪੈਦਲ ਚੱਲਣ ਵਾਲੇ ਲੋਕਾਂ, ਟ੍ਰੈਫਿਕ ਅਤੇ ਲੇਨਵੇ ਸਫਾਈ ਉਪਕਰਨ ਪਹੁੰਚ ਕਰ ਸਕਣ ਅਤੇ ਲੇਨਵੇ ਵਿੱਚ ਸੁਰੱਖਿਅਤ ਢੰਗ ਨਾਲ ਕੰਮ ਕਰ ਸਕਣ। ਇਹਨਾਂ ਵਾੜਾਂ ਦੀ ਮੁਰੰਮਤ ਕਰਨਾ ਜ਼ਮੀਨ ਦੇ ਮਾਲਿਕ ਦੀ ਜਿੰਮੇਵਾਰੀ ਹੈ।

ਕਾਉਂਸਿਲ ਤੁਹਾਡੇ ਵਿਰੁੱਧ ਕਾਰਵਾਈ ਕਰ ਸਕਦੀ ਹੈ ਜੇ ਤੁਹਾਡੀ ਵਾੜ ਕਾਰਨ ਅੜਚਨ ਹੁੰਦੀ ਹੈ ਜਾਂ ਖਤਰਾ ਪੈਦਾ ਹੁੰਦਾ ਹੈ।

ਜੇਕਰ ਤੁਹਾਡੀ ਚਾਰਦੀਵਾਰੀ ਤੋਂ ਅਗਲੀ ਜ਼ਮੀਨ ਕੌਂਸਿਲ ਦੀ ਹੈ ਅਤੇ ਇਸ ਦੀ ਮੁਰੰਮਤ ਕਰਨ ਦੀ ਲੋੜ ਹੈ, ਤਾਂ ਅਸੀਂ ਤੁਹਾਨੂੰ ਤਿੰਨ ਕੋਟਸ(ਮੁੱਲ) ਲੈ ਕੇ ਕੌਂਸਿਲ ਨੂੰ ਭੇਜਣ ਲਈ ਕਹਿੰਦੇ ਹਾਂ। ਕੌਂਸਿਲ ਫਿਰ ਨਾਲ ਲੱਗਦੀ ਸਟੈਂਡਰਡ ਵਾੜ ਦੀ ਲਾਗਤ ਦਾ ਅੱਧਾ ਭੁਗਤਾਨ ਕਰੇਗੀ।

ਨਿੱਜਤਾ ਐਕਟ ਦੇ ਤਹਿਤ, ਤੁਸੀਂ ਆਪਣੇ ਗੁਆਂਢੀਆਂ ਦੇ ਨਾਵਾਂ ਅਤੇ ਈਮੇਲ ਪਤਿਆਂ ਲਈ ਅਰਜ਼ੀ ਦੇ ਸਕਦੇ ਹੋ ਜੇਕਰ ਇਹ ਚਾਰ-ਦੀਵਾਰੀ ਨਾਲ ਸਬੰਧਿਤ ਹੈ, ਤਾਂ ਫਾਰਮ ਲਈ ਕੌਂਸਿਲ ਨਾਲ ਸੰਪਰਕ ਕਰੋ।

ਗੁਆਂਢ ਸਬੰਧੀ ਮੁੱਦੇ (Neighbourhood issues)

ਜੇਕਰ ਤੁਹਾਡਾ ਆਪਣੇ ਗੁਆਂਢੀ ਨਾਲ ਕੋਈ ਮੁੱਦਾ ਜਾਂ ਵਿਵਾਦ ਹੈ, ਜਿਵੇਂ ਕਿ ਵਾੜ ਜਾਂ ਸ਼ੋਰ ਬਾਰੇ, ਜਾਂ ਕਾਰਪੋਰੇਟ ਅਦਾਰੇ ਜਾਂ ਮਕਾਨ ਮਾਲਿਕ ਅਤੇ ਕਿਰਾਏਦਾਰ ਦਾ ਮੁੱਦਾ ਜਿਸਦਾ ਹੱਲ ਨਹੀਂ ਹੋ ਸਕਦਾ, ਤਾਂ ਵਿਕਟੋਰੀਆ ਦਾ ਵਿਵਾਦ ਨਿਪਟਾਨ ਕੇਂਦਰ ਤੁਹਾਡੀ ਮਦਦ ਕਰਨ ਵਿੱਚ ਯੋਗ ਹੋ ਸਕਦਾ ਹੈ। Dispute Settlement Centre website ਦੇਖੋ ਜਾਂ ਕੇਂਦਰ ਨਾਲ 1800 658 528 ਤੇ ਸੰਪਰਕ ਕਰੋ।