ਪਾਰਕਿੰਗ ਅਤੇ ਟ੍ਰਾਂਸਪੋਰਟ (Parking and transport)

ਕਾਰ ਪਾਰਕਿੰਗ ਪਾਬੰਦੀਆਂ ਟ੍ਰੈਫਿਕ ਦੇ ਪ੍ਰਵਾਹ ਵਿੱਚ ਮਦਦ ਕਰਨ ਲਈ, ਸ਼ਹਿਰ ਵਾਸੀਆਂ ਲਈ ਪਾਰਕਿੰਗ ਮੁਹੱਈਆਂ ਕਰਵਾਉਣ ਅਤੇ ਲੋਕਾਂ ਦੀਆਂ ਦੁਕਾਨਾਂ ਅਤੇ ਸਮੁਦਾਇਕ ਸੁਵਿਧਾਵਾਂ ਤੱਕ ਪਹੁੰਚ ਵਧਾਉਣ ਲਈ ਹਨ।

ਪਾਰਕਿੰਗ ਦੀ ਉਲੰਘਣਾ ਸਬੰਧੀ ਨੋਟਿਸ (Parking infringement notices)

ਮੋਰਲੈਂਡ ਸਿਟੀ ਕੌਂਸਿਲ ਰਾਜ ਦੇ ਕਾਨੂੰਨ ਅਨੁਸਾਰ ਪਾਰਕਿੰਗ ਦੀ ਉਲੰਘਣਾ ਸਬੰਧੀ ਨੋਟਿਸ ਜਾਰੀ ਕਰਦੀ ਹੈ। ਜੇਕਰ ਤੁਹਾਨੂੰ ਪਾਰਕਿੰਗ ਦੀ ਉਲੰਘਣਾ ਸਬੰਧੀ ਨੋਟਿਸ ਜਾਰੀ ਕੀਤਾ ਕੀਤਾ ਗਿਆ ਹੈ ਤਾਂ ਤੁਸੀਂ ਜਾਂ ਤਾਂ

  • 28 ਦਿਨਾਂ ਦੇ ਅੰਦਰ ਭੁਗਤਾਨ ਕਰ ਸਕਦੇ ਹੋ

  • ਅੰਦਰੂਨੀ ਸਮੀਖਿਆ ਲਈ ਬੇਨਤੀ ਕਰ ਸਕਦੇ ਹੋ

  • ਭੁਗਤਾਨ ਕਰਨ ਲਈ ਸਮਾਂ ਵਧਾਉਣ ਲਈ ਬੇਨਤੀ (ਯੋਗਤਾ ਮਾਪਦੰਡ ਲਾਗੂ ਹੁੰਦੇ ਹਨ), ਜਾਂ

  • ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਕਰਨ ਲਈ ਬੇਨਤੀ ਕਰ ਸਕਦੇ ਹੋ।

ਅੰਦਰੂਨੀ ਸਮੀਖਿਆ ਬੇਨਤੀਆਂ ਲਿਖਤੀ ਰੂਪ ਵਿੱਚ ਹੋਣੀਆਂ ਚਾਹੀਦੀਆਂ ਹਨ ਅਤੇ ਤੁਹਾਨੂੰ ਸਮੀਖਿਆ ਲਈ ਆਪਣੀ ਬੇਨਤੀ ਦੇ ਨਾਲ ਕੋਈ ਸਹਾਇਕ ਦਸਤਾਵੇਜ਼ ਨੱਥੀ ਕਰਨਾ ਪਵੇਗਾ ਉਦਾਹਰਨ ਲਈ ਪਰਮਿਟ ਦੀ ਨਕਲ। ਅੰਦਰੂਨੀ ਸਮੀਖਿਆ ਫਾਰਮ ਕੌਂਸਿਲ ਨਾਲ ਸੰਪਰਕ ਕਰਕੇ ਉਪਲਬਧ ਕਰਵਾਏ ਜਾ ਸਕਦੇ ਹਨ ਜਾਂ ਕੌਂਸਿਲ ਦੇ ਨਾਗਿਰਕ ਸੇਵਾ ਕੇਂਦਰਾਂ ਤੋਂ ਲਏ ਜਾ ਸਕਦੇ ਹਨ।

ਤੁਸੀਂ ਅੰਦਰੂਨੀ ਸਮੀਖਿਆ ਲਈ ਔਨਲਾਇਨ ਅਰਜ਼ੀ ਦੇ ਸਕਦੇ ਹੋ।

ਪਾਰਕਿੰਗ ਦੇ ਜੁਰਮਾਨੇ ਦਾ ਭੁਗਤਾਨ ਕਰਨਾ (Pay a parking fine)

ਤੁਸੀਂ ਹੇਠਾਂ ਦਿੱਤੀ ਵਿਧੀ ਨਾਲ ਪਾਰਕਿੰਗ ਦੇ ਜੁਰਮਾਨੇ ਦਾ ਭੁਗਤਾਨ ਕਰ ਸਕਦੇ ਹੋ:

ਆੱਨਲਾਈਨ: ਵੀਜ਼ਾ ਜਾਂ ਮਾਸਟਰ ਕਾਰਡ ਦੀ ਵਰਤੋਂ ਕਰਦੇ ਹੋਏ ਪਾਰਕਿੰਗ ਦੇ ਜੁਰਮਾਨੇ ਦਾ ਭੁਗਤਾਨ ਕਰੋ। ਪਾਰਕਿੰਗ ਦੇ ਜੁਰਮਾਨੇ ਲਈ ਕੌਂਸਿਲ ਦੇ ਈਪੇਮੈਂਟਸ ਤੇ ਜਾਓ।

ਫੋਨ ਦੁਆਰਾ- ਸਿਕਊਰ ਪੇ ਆਟੋਮੇਟਿਡ ਸਿਸਟਮ ਦੀ ਵਰਤੋਂ ਕਰਦੇ ਹੋਏ 24 ਘੰਟਿਆਂ ਵਿੱਚ ਫੋਨ ਤੇ ਵੀਜ਼ਾ ਜਾਂ ਮਾਸਟਰ ਕਾਰਡ ਨਾਲ ਪਾਰਕਿੰਗ ਦੇ ਜੁਰਮਾਨੇ ਦਾ ਭੁਗਤਾਨ ਕਰੋ।

9240 1111 ਤੇ ਮੋਰਲੈਂਡ ਸਿਟੀ ਕੌਂਸਿਲ ਨੂੰ ਫੋਨ ਕਰੋ। ਭੁਗਤਾਨ ਕਰਨ ਲਈ 1 ਦਬਾਓ। ਤੁਸੀਂ ਮੋਰਲੈਂਡ ਦੇ ਸਿਕਊਰ ਪੇ ਨਾਲ ਕੁਨੈਕਟ ਹੋ ਜਾਵੋਗੇ। ਪਾਰਕਿੰਗ ਦਾ ਜੁਰਮਾਨਾ ਭਰਨ ਲਈ 1 ਦਬਾਓ ਅਤੇ ਫਿਰ ਸੁਣਾਏ ਗਏ ਨਿਰਦੇਸ਼ਾਂ ਦਾ ਪਾਲਣ ਕਰੋ.

ਡਾਕ ਦੁਆਰਾ-ਨਿਸ਼ਚਿਤ ਤਾਰੀਖ਼ ਤੋਂ ਪਹਿਲਾਂ ਪਾਰਕਿੰਗ ਦੀ ਉਲੰਘਣਾ ਸਬੰਧੀ ਨੋਟਿਸ ਸਹਿਤ ‘ਮੋਰਲੈਂਡ ਸਿਟੀ ਕੌਂਸਿਲ’ ਨੂੰ ਭੁਗਤਾਨਯੋਗ ਚੈਕ ਜਾਂ ਮਨੀਆਡਰ ਮੋਰਲੈਂਡ ਸਿਟੀ ਕੌਂਸਿਲ, ਲਾੱਕਡ ਬੈਗ 10, ਮੋਰਲੈਂਡ ਵਿਕਟੋਰੀਆ 3058 (Moreland City Council, Locked Bag 10, Merri-bek Victoria 3058) ਤੇ ਭੇਜੋ। ਕੌਂਸਿਲ ਡਾਕ ਰਾਹੀਂ ਨਕਦੀ ਸਵੀਕਾਰ ਨਹੀ ਕਰਦੀ|

ਖੁਦ ਜਮ੍ਹਾਂ ਕਰਵਾਉਣਾ- ਤੁਸੀਂ ਨਿਸ਼ਚਿਤ ਤਾਰੀਖ਼ ਤੋਂ ਪਹਿਲਾਂ ਕੌਂਸਿਲ ਦੇ ਨਾਗਰਿਕ ਸੇਵਾ ਕੇਂਦਰ ਤੇ ਜਾ ਕੇ ਪਾਰਕਿੰਗ ਦੇ ਜੁਰਮਾਨੇ ਦਾ ਭੁਗਤਾਨ ਕਰ ਸਕਦੇ ਹੋ। ਕੌਂਸਿਲ ਦੇ ਨਾਗਰਿਕ ਸੇਵਾ ਕੇਂਦਰ ਵੀਜ਼ਾ ਅਤੇ ਮਾਸਟਰ ਕਾਰਡ, EFTPOS, ਚੈਕ, ਮਨੀਆਡਰ ਅਤੇ ਨਕਦੀ ਸਵੀਕਾਰ ਕਰਦੇ ਹਨ।

ਜੇ ਤੁਹਾਨੂੰ ਆਪਣਾ ਜੁਰਮਾਨਾ ਦੇਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਤੁਸੀਂ ਭੁਗਤਾਨ ਪਲਾਨ ਐਪਲੀਕੇਸ਼ਨ ਫਾਰਮ ਨੂੰ ਭਰਕੇ ਭੁਗਤਾਨ ਯੋਜਨਾ ਲਈ ਬੇਨਤੀ ਕਰ ਸਕਦੇ ਹੋ। ਹੋਰ ਵਧੇਰੇ ਵੇਰਵਿਆਂ ਲਈ ਕਾਉਂਸਿਲ ਨਾਲ ਸੰਪਰਕ ਕਰੋ।

ਅਪਾਹਿਜ ਵਿਅਕਤੀ ਦੇ ਕਾਰ ਪਾਰਕਿੰਗ ਪਰਮਿਟ (Disabled person's car parking permits)

ਅੱਜ-ਕੱਲ੍ਹ ਵਿਕਟੋਰੀਆ ਵਿੱਚ ਪ੍ਰਦੇਸ਼-ਵਿਆਪਕ ਅਪੰਗ ਵਿਅਕਤੀਆਂ ਦੀ ਪਾਰਕਿੰਗ ਸਕੀਮ ਚੱਲ ਰਹੀ ਹੈ। ਅਪੰਗ ਵਿਅਕਤੀਆਂ ਦੀ ਕਾਰ ਪਾਰਕਿੰਗ ਦੇ ਪਰਮਿਟ ਕੇਵਲ Merri-bek ਦੇ ਸਥਾਈ ਨਿਵਾਸੀਆਂ ਨੂੰ Merri-bek ਸਿਟੀ ਕਾਉਂਸਿਲ ਦੁਆਰਾ ਹੀ ਜਾਰੀ ਕੀਤੇ ਜਾ ਸਕਦੇ ਹਨ ਅਤੇ ਯੋਗਤਾ ਦਾ ਨਿਰਧਾਰਨ ਕਰਨ ਲਈ ਮੈਡੀਕਲ ਮੁਆਇਨੇ ਦੇ ਅਧੀਨ ਹਨ।

ਰਿਹਾਇਸ਼ੀ ਪਾਰਕਿੰਗ ਪਰਮਿਟ (Residential parking permits)

ਮੋਰਲੈਂਡ ਦੇ ਨਿਵਾਸੀ ਜੋ ਅਜਿਹੀ ਇੱਕ ਗਲੀ ਵਿੱਚ ਰਹਿੰਦੇ ਹਨ ਜਿਸ ਵਿੱਚ ਪਾਰਕਿੰਗ ਪਾਬੰਦੀਆਂ ਲਾਗੂ ਹੋਣ ਉਹ ਰਿਹਾਇਸ਼ੀ ਪਾਰਕਿੰਗ ਪਰਮਿਟ ਲਈ ਅਰਜ਼ੀ ਦੇ ਸਕਦੇ ਹਨ। ਇੱਕ ਰਿਹਾਇਸ਼ੀ ਪਾਰਕਿੰਗ ਪਰਮਿਟ ਪਰਮਿਟ-ਧਾਰਕਾਂ ਨੂੰ ਇੱਕ ਗਲੀ ਵਿੱਚ ਕੁਝ ਚਿਰ ਲਈ ਪਾਰਕਿੰਗ ਪਾਬੰਦੀਆਂ ਤੋਂ ਛੁਟਕਾਰਾ ਦਿਵਾਂਉਂਦਾ ਹੈ-ਉਦਾਹਰਨ ਲਈ 1 ਘੰਟਾ ਅਤੇ 2 ਘੰਟੇ (ਗ੍ਰੀਨ ਜੋਨ) ਸਮਾਂ ਸੀਮਾਵਾਂ। ਇਹ ਤੁਹਾਨੂੰ ਕਿਸੇ ਵੀ ਵਰਜਿਤ (ਰੈਡ ਜੋਨ) ਖੇਤਰਾਂ ਵਿੱਚ ਪਾਰਕ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਜਿਵੇਂ ਕਿ ਨੋ ਸਟੈਂਡਿੰਗ ਅਤੇ ਲੋਡਿੰਗ ਜੋਨ ਅਤੇ ਪਰਮਿਟ ਇਹ ਵੀ ਗਾਰੰਟੀ ਨਹੀਂ ਦਿੰਦਾ ਕਿ ਗਲੀ ਵਿੱਚ ਪਾਰਕਿੰਗ ਉਪਲਬਧ ਹੋਵੇਗੀ।

ਪਰਮਿਟ ਤੁਹਾਨੂੰ ਕੇਵਲ ਨਿਯਤ ਕੀਤੀ ਸੜਕ ਤੇ ਹੀ ਗੱਡੀ ਖੜ੍ਹੀ ਕਰਨ (ਪਾਰਕ) ਦੀ ਇਜਾਜ਼ਤ ਦਿੰਦਾ ਹੈ।