ਲਾਇਬ੍ਰੇਰੀਆਂ (Libraries)

ਲਾਇਬ੍ਰੇਰੀਆਂ ਦੀਆਂ ਬਰਾਂਚਾਂ (Library branches)

ਮੋਰਲੈਂਡ ਵਿੱਚ ਪੰਜ ਲਾਇਬ੍ਰੇਰੀਆਂ ਹਨ

  • ਬਰੂੰਸਵਿਕ ਲਾਇਬ੍ਰੇਰੀ, ਕੋਰਨਰ ਸਿਡਨੀ ਰੋਡ ਅਤੇ ਡਾਇਸਨ ਸਟਰੀਟ, ਬਰੂੰਸਵਿਕ (Brunswick Library, Corner Sydney Road and Dawson Street, Brunswick)
  • ਕੈਂਪਬੇਲ ਟਰਨਬਲ ਲਾਇਬ੍ਰੇਰੀ, 220 ਮੈਲਵਿਲ ਰੋਡ, ਬਰੂੰਸਵਿਕ ਵੈਸਟ (Campbell Turnbull Library, 220 Melville Road, Brunswick West)
  • ਕੋਬਰਗ ਲਾਇਬ੍ਰੇਰੀ, ਕੋਰਨਰ ਵਿਕਟੋਰੀਆ ਐਂਡ ਲੂਸੀਆ ਸਟਰੀਟ, ਕੋਬਰਗ 3058 (Coburg Library, Corner Victoria and Louisa Streets, Coburg 3058)
  • ਫਾੱਕਨਰ ਲਾਇਬ੍ਰੇਰੀ, ਜੂਕਸ ਰੋਡ, ਫਾਕਨਰ 3060 (Fawkner Library, Jukes Road, Fawkner 3060)
  • ਗਲੈਨਰੋਏ ਲਾਇਬ੍ਰੇਰੀ, 737 ਪੇਸਕੋ ਵੇਲ ਰੋਡ, ਗਲੈਨਰੋਏ 3046 (Glenroy Library, 737 Pascoe Vale Road, Glenroy 3046)

ਲਾਇਬ੍ਰੇਰੀ ਦੇ ਮੈਂਬਰ ਬਣੋ (Become a library member)

ਲਾਇਬ੍ਰੇਰੀ ਦਾ ਮੈਂਬਰ ਬਣਨਾ ਆਸਾਨ ਅਤੇ ਮੁਫ਼ਤ ਹੈ।

ਕੌਂਸਿਲ ਦੀ ਕਿਸੇ ਵੀ ਲਾਇਬ੍ਰੇਰੀ ਤੇ ਜਾਓ ਅਤੇ ਆਪਣੇ ਵਰਤਮਾਨ ਪਤੇ ਦਾ ਪ੍ਰਮਾਣ ਦਿਓ ਜਿਵੇਂ ਕਿ ਤੁਹਾਡਾ ਡਰਾਇਵਿੰਗ ਲਾਇਸੈਂਸ, ਸਿਹਤ ਸੰਭਾਲ ਕਾਰਡ, ਫੀਸ ਦੀ ਸੂਚਨਾ, ਵਿਦਿਆਰਥੀ ਕਾਰਡ ਜਾਂ ਹਾਲ ਹੀ ਦਾ ਬਿੱਲ ਜਿਸ ਵਿੱਚ ਵਰਤਮਾਨ ਪਤਾ ਸ਼ਾਮਿਲ ਹੋਵੇ।

ਸਧਾਰਨ ਫਾਰਮ ਭਰੋ (ਸਾਡੀਆਂ ਦੋਸਤਾਨਾ ਲਾਇਬ੍ਰੇਰੀਅਨ ਤੁਹਾਡੀ ਮਦਦ ਕਰ ਸਕਦੇ ਹਨ) ਅਤੇ ਤੁਸੀਂ ਆਪਣਾ ਮੈਂਬਰਸ਼ਿਪ ਕਾਰਡ ਤੁਰੰਤ ਪ੍ਰਾਪਤ ਕਰੋਗੇ।

ਲਾਇਬ੍ਰੇਰੀ ਸੇਵਾਵਾਂ (Library services)

ਜਦੋਂ ਤੁਸੀਂ ਇੱਕ ਲਾਇਬ੍ਰੇਰੀ ਦੇ ਮੈਂਬਰ ਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਮੋਰਲੈਂਡ ਲਾਇਬ੍ਰੇਰੀ ਤੋਂ ਪੁਸਤਕਾਂ, ਸੀਡੀ, ਡੀਵੀਡੀ, ਅੰਗਰੇਜ਼ੀ ਭਾਸ਼ਾ ਸਿੱਖਿਆ ਕਿੱਟ, ਅਤੇ ਹੋਰ ਸਰੋਤ ਉਧਾਰ ਲੈ ਸਕਦੇ ਹੋ। ਤੁਸੀਂ ਲਾਇਬ੍ਰੇਰੀ ਦੀ ਵੀ ਵਰਤੋਂ ਕਰ ਸਕਦੇ ਹੋ।

ਮੋਰਲੈਂਡ ਸਿਟੀ ਲਾਇਬ੍ਰੇਰੀਆਂ ਕੋਲ ਛੋਟੇ ਅਤੇ ਵੱਡੇ ਬੱਚਿਆਂ, ਸਕੂਲ ਹੋਲੀਡੇ ਕਿਰਿਆਵਾਂ ਅਤੇ ਅਧਿਐਨ ਕਲੱਬਾਂ ਲਈ ਸਟੋਰੀਟਾਈਮ ਅਤੇ ਕਵਿਤਾ ਟਾਈਮ ਸੈਸ਼ਨਾਂ ਸਹਿਤ ਬੱਚਿਆਂ ਲਈ ਸੇਵਾਵਾਂ ਹਨ।

ਲਾਇਬ੍ਰੇਰੀ ਦਾ ਰੀਡ ਮੋਰ ਪ੍ਰੋਗਰਾਮ ਕਈ ਤਰਾਂ ਦੇ ਮੁਫ਼ਤ ਈਵੇਂਟ ਦੀ ਇੱਕ ਲੜੀ ਦੀ ਪੇਸ਼ਕਸ਼ ਕਰਦਾ ਹੈ ਜਿਸ ਵਿੱਚ ਲੇਖਕ ਨਾਲ ਗੱਲਾਂ, ਪ੍ਰਦਰਸ਼ਨ ਅਤੇ ਵਰਕਸ਼ਾਪ ਅਤੇ ਸਭਿਆਚਾਰਿਕ ਪ੍ਰਦਰਸ਼ਨ ਸ਼ਾਮਿਲ ਹਨ।

ਬਜ਼ੁਰਗ ਲੋਕਾਂ ਲਈ ਸੇਵਾਵਾਂ ਵਿੱਚ ਘਰ ਤੱਕ ਸੀਮਿਤ ਬੀਮਾਰ ਲੋਕਾਂ ਲਈ ਵੱਡੇ ਪ੍ਰਿੰਟ ਅਤੇ ਬੋਲਣ ਵਾਲੀਆਂ ਪੁਸਤਕਾਂ ਸਮੇਤ ਹੋਰ ਵਸਤੂਆਂ ਦੀ ਡਿਲੀਵਰੀ ਕਰਨਾ ਸ਼ਾਮਿਲ ਹੈ|

ਸਾਡੀਆਂ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਅਤੇ ਹੋਰ ਸਰੋਤ 15 ਵੱਖ- ਵੱਖ ਭਾਸ਼ਾਵਾਂ ਵਿੱਚ ਉਪਲਬਧ ਹਨ।