ਟੀਕਾਕਰਣ ਸੇਵਾਵਾਂ (Immunisation services)

ਕੌਂਸਿਲ ਅਤੇ ਸਧਾਰਨ ਚਿਕਿਤਸਕ ਸਮਾਜ ਲਈ ਮੁੱਖ ਟੀਕਾਕਰਣ ਪ੍ਰਦਾਤਾ ਹਨ।

ਕੌਂਸਿਲ ਦੀ ਟੀਕਾਕਰਣ ਸੇਵਾ (Council’s immunisation service)

ਕਾਉਂਸਿਲ ਸਾਰੀ ਤਰ੍ਹਾਂ ਦੀਆਂ ਇਮੂਨਾਈਜ਼ੇਸ਼ਨ ਸੇਵਾਵਾਂ ਪ੍ਰਦਾਨ ਕਰਦਾ ਹੈ, ਰਾਸ਼ਟਰੀ ਇਮੂਨਾਈਜ਼ੇਸ਼ਨ ਪ੍ਰੋਗਰਾਮ ਅਨੁਸੂਚੀ ਅਨੁਸਾਰ, ਨਿਮਨਲਿਖਤ ਲਈ ਇਮੂਨਾਈਜ਼ੇਸ਼ਨ ਸਮੇਤ:

  • ਡਿਪਥੀਰਿਆ, ਟੈਟਨਸ ਅਤੇ ਕਾਲੀ ਖਾਂਸੀ
  • ਖਸਰਾ, ਕਨੇਡੂ ਅਤੇ ਰੁਬੇਲਾ
  • ਪੋਲੀਓ
  • ਹੀਮੋਫੀਲਸ ਇਨਫਲੂਏਂਜਾ
  • ਹੇਮੋਫਿਲੱਸ ਇਨਫਲੂਏਂਜ਼ਾ ਕਿਸਮ B
  • ਮੈਨਿੰਗੋਕੋਕਸਲ C
  • ਚੇਚਕ
  • ਨਿਊਮੋਕੋਕਲ
  • ਰੋਟਾਵਾਇਰਸ
  • ਇਨਸਾਨੀ ਪੈਪੀਲੋਮਾਵਾਇਰਸ (ਐਚਪੀਵੀ)
  • ਇਨਫਲੂਏਂਜ਼ਾ

ਉਹ ਉਮਰ ਜਦੋਂ ਬੱਚਿਆਂ ਅਤੇ ਬਾਲਗਾਂ ਨੂੰ ਇਨ੍ਹਾਂ ਬਿਮਾਰੀਆਂ ਵਿਰੁੱਧ ਅਸੰਕ੍ਰਮਿਤ ਕੀਤਾ ਜਾਵੇਗਾ, ਇਸ ਨੂੰ ਸਰਕਾਰ ਤੈਅ ਕਰਦੀ ਹੈ। ਇਮੂਨਾਈਜ਼ੇਸ਼ਨ ਬਾਰੇ ਹੋਰ ਜਾਣਕਾਰੀ ਲਈ Department of Health and Human Services ਦੀ ਵੈੱਬਸਾਇਟ ਤੇ ਜਾਓ। ਇਮੂਨਾਈਜ਼ੇਸ਼ਨ ਬਾਰੇ ਅਨੁਵਾਦ ਕੀਤੀ ਜਾਣਕਾਰੀ ਹੈਲਥ ਟਰਾਂਸਲੇਸ਼ਨਸ ਡਾਇਰੈਕਟਰੀ (Health Translations Directory) ਤੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹੈ।

ਮੋਰਲੈਂਡ ਵਿੱਚ ਟੀਕਾਕਰਣ ਦੇ ਸੈਸ਼ਨ (Immunisation sessions in Merri-bek)

ਕੌਂਸਿਲ ਦੀ ਟੀਕਾਕਰਣ ਸੇਵਾ ਪੂਰੇ ਮੋਰਲੈਂਡ ਦੇ ਵੱਖ-ਵੱਖ ਸਥਾਨਾਂ ਤੇ ਹਰ ਮਹੀਨੇ ਅੱਠ ਸੈਸ਼ਨ ਲਗਾਉਂਦੀ ਹੈ। ਤੁਸੀਂ ਕਿਸੇ ਵੀ ਸੈਸ਼ਨ ਵਿੱਚ ਸ਼ਾਮਿਲ ਹੋ ਸਕਦੇ ਹੋ ਅਤੇ ਤੁਹਾਨੂੰ ਕਿਸੇ ਮੁਲਾਕਾਤ ਦੇ ਪ੍ਰਬੰਧ ਦੀ ਲੋੜ ਨਹੀਂ।

ਕੌਂਸਿਲ ਨਾਲ ਸੰਪਰਕ ਕਰੋ ਜਾਂ ਕੌਂਸਿਲ ਦੀ ਪ੍ਰਤੀਰੱਖਿਅਣ ਦੀਆਂ ਤਾਰੀਖਾਂ ਅਤੇ ਸਥਾਨਾਂ ਬਾਰੇ ਵੈਬਸਾਈਟ ਦੇਖੋ।

ਟੀਕਾਕਰਣ ਸਥਿਤੀ ਸਰਟੀਫਿਕੇਟ (Immunisation status certificates)

ਮਾਪਿਆਂ ਅਤੇ ਸੰਭਾਲਕਰਤਾਵਾਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਜਾਂ ਵਿਕਟੋਰੀਆ ਵਿੱਚ ਪ੍ਰਾਇਮਰੀ ਸਕੂਲ ਵਿੱਚ ਬਦਲਣ ਤੋਂ ਪਹਿਲਾਂ ਆਪਣੇ ਬੱਚੇ ਦੀ ਇਮੂਨਾਈਜ਼ੇਸ਼ਨ ਸਥਿਤੀ ਦੇ ਸਬੂਤ ਪ੍ਰਦਾਨ ਕਰਨੇ ਜ਼ਰੂਰੀ ਹਨ। ਅਸਟ੍ਰੇਲੀਅਨ ਚਾਇਲਡਹੁੱਡ ਇਮੂਨਾਈਜ਼ੇਸ਼ਨ ਰਜਿਸਟਰ (Australian Childhood Immunisation Register (ACIR) ਨੂੰ 1800-653-809 ਤੇ ਸੰਪਰਕ ਕਰੋ ਜੇ ਤੁਹਾਨੂੰ ਇਮੂਨਾਈਜ਼ੇਸ਼ਨ ਇਤਿਹਾਸ ਦਾ ਚਿੱਠਾ ਚਾਹੀਦਾ ਹੈ ਜਾਂ ਹੋਰ ਵਧੇਰੇ ਜਾਣਕਾਰੀ ਲਈ ਕਾਉਂਸਿਲ ਨਾਲ ਸੰਪਰਕ ਕਰੋ।