ਬੱਚਿਆਂ ਅਤੇ ਪਰਿਵਾਰ ਲਈ ਸੇਵਾਵਾਂ (Children and family services)
ਮੋਰਲੈਂਡ ਕੋਲ ਕੌਂਸਿਲ ਅਤੇ ਸਮੁਦਾਇਕ ਸੰਗਠਨਾਂ ਦੁਆਰਾ ਬੱਚਿਆਂ ਅਤੇ ਪਰਿਵਾਰਾਂ ਲਈ ਵਿਸਤ੍ਰਿਤ ਕਿਸਮ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਬੱਚਿਆਂ ਦੀਆਂ ਸੇਵਾਵਾਂ ਲਈ ਕੌਂਸਿਲ ਦੀ ਸਹਾਇਤਾ (Council support for children’s services)
ਮੋਰਲੈਂਡ ਦੀਆਂ ਬੱਚਿਆਂ ਦੀਆਂ ਸੇਵਾਵਾਂ ਦੀ ਇਕਾਈ ਬੱਚਿਆਂ ਅਤੇ ਪਰਿਵਾਰਿਕ ਸੇਵਾਵਾਂ ਬਾਰੇ ਸਹਾਇਤਾ, ਸਰੋਤ ਅਤੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਜਿਸ ਵਿੱਚ ਪਰਿਵਾਰ ਦੀ ਦਿਨ ਭਰ ਸੰਭਾਲ, ਬੱਚਿਆਂ ਦੇ ਸੰਭਾਲ ਕੇਂਦਰ ਅਤੇ ਬਾਲਵਾੜੀ, ਸਕੂਲ ਤੋਂ ਪਹਿਲਾਂ ਅਤੇ ਬਾਅਦ ਦੇ ਪ੍ਰੋਗਰਾਮ, ਸਕੂਲ ਦੀ ਛੁੱਟੀ ਦੇ ਪ੍ਰੋਗਰਾਮ, ਪਲੇ-ਗਰੁੱਪ ਅਤੇ ਸਮੇਂ-ਸਮੇਂ ਤੇ ਬੱਚੇ ਦੀ ਸੰਭਾਲ ਸ਼ਾਮਿਲ ਹਨ।
ਮਾਂ ਅਤੇ ਬੱਚੇ ਦੀ ਸਿਹਤ (Maternal and Child Health)
ਕੌਂਸਿਲ ਦੀ ਮਾਂ ਅਤੇ ਬੱਚੇ ਦੀ ਸਿਹਤ ਸਬੰਧੀ ਸੇਵਾ ਬੱਚਿਆਂ ਦੇ ਜਨਮ ਤੋਂ ਛੇ ਸਾਲ ਦੀ ਉਮਰ ਤੱਕ ਸਾਰੇ ਪਰਿਵਾਰਾਂ ਲਈ ਮੁਫ਼ਤ ਹੈ।
ਸਰਵਿਸ Merri-bek ਵਿੱਚ 16 ਕੇਂਦਰਾਂ ਤੋਂ ਕੰਮ ਕਰਦੀ ਹੈ ਅਤੇ ਆਮ ਨਰਸਿੰਗ ਦਾਈ ਅਤੇ ਮਾਂ ਅਤੇ ਬੱਚੇ ਦੀ ਸਿਹਤ ਨਰਸਿੰਗ ਯੋਗਤਾਵਾਂ ਵਾਲੀਆਂ ਨਰਸਾਂ ਸਟਾਫ ਵਿੱਚ ਹਨ।
ਇਹ ਸਤਨਪਾਨ, ਬੱਚੇ ਦੀ ਸਿਹਤ ਅਤੇ ਵਿਕਾਸ, ਸੁਰੱਖਿਆ, ਟੀਕਾਕਰਣ, ਪੋਸ਼ਣ ਅਤੇ ਬੱਚੇ ਦੇ ਵਿਹਾਰ ਪ੍ਰਬੰਧ ਸਹਿਤ ਮੁੱਦਿਆਂ ਤੇ ਪਰਿਵਾਰ ਨੂੰ ਜਾਣਕਾਰੀ, ਮਾਰਗਦਰਸ਼ਨ ਅਤੇ ਸਹਾਇਤਾ ਦਿੰਦੀ ਹੈ।
ਪਲੇ-ਗਰੁੱਪ (Playgroups)
ਪਲੇਗਰੁੱਪ ਗੈਰ-ਰਸਮੀ ਸਮੂਹ ਹੁੰਦੇ ਹਨ ਜੋ ਬੱਚਿਆਂ ਨੂੰ ਮਿਲ ਕੇ ਸਿੱਖਣ ਅਤੇ ਖੇਡਣ ਦੇ ਅਵਸਰ ਦਿੰਦੇ ਹਨ ਅਤੇ ਮਾਪੇ ਅਤੇ ਦੇਖਭਾਲ ਕਰਤਾ ਨਵੇਂ ਲੋਕਾਂ ਨਾਲ ਮਿਲਦੇ ਹਨ ਅਤੇ ਹੋਰ ਪਰਿਵਾਰਾਂ ਦੀ ਸਹਾਇਤਾ ਅਤੇ ਵਿਚਾਰ ਲੈਂਦੇ ਹਨ।
ਮੋਰਲੈਂਡ ਵਿੱਚ ਪਲੇਗਰੁੱਪ ਦੇ ਸਥਾਨਾਂ ਲਈ ਪਲੇਗਰੁੱਪ ਵਿਕਟੋਰੀਆ ਦੀ ਵੈਬਸਾਈਟ ਦੇਖੋ (ਕੇਵਲ ਅੰਗਰੇਜ਼ੀ ਵਿੱਚ) ਜਾਂ ਕੌਂਸਿਲ ਨਾਲ ਸੰਪਰਕ ਕਰੋ।
ਬੱਚਿਆਂ ਦੀ ਦੇਖ-ਭਾਲ (Child care)
ਬਾਲ ਦੇਖ-ਭਾਲ ਕੇਂਦਰ (Child care centres )
ਬਾਲ ਦੇਖ-ਭਾਲ ਕੇਂਦਰ ਛੇ ਸਾਲ ਤੱਕਦੇ ਬੱਚਿਆਂ ਨੂੰ ਦੇਖ-ਭਾਲ ਅਤੇ ਸਿੱਖਿਆ ਦਿੰਦੇ ਹਨ। ਕੁਝ ਪਰਿਵਾਰ ਬਾਲ ਦੇਖ-ਭਾਲ ਅਦਾਇਗੀਆਂ ਵਿਚ ਸਹਾਇਤਾ ਲਈ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਫੈਮਿਲੀ ਡੇ ਕੇਅਰ (Family Day Care)
ਕਾਉਂਸਿਲ ਦੁਆਰਾ ਸੰਚਾਲਿਤ, Merri-bek ਫੈਮਿਲੀ ਡੇ ਸੰਭਾਲ ਸੇਵਾ 12 ਸਾਲਾਂ ਤਕ ਦੇ ਛੋਟੇ ਬੱਚਿਆਂ ਅਤੇ ਬੱਚਿਆਂ ਨੂੰ ਰਜਿਸਟਰ ਹੋਏ ਸਿੱਖਿਅਕਾਂ ਦੇ ਘਰ ਵਿੱਚ ਸੰਭਾਲ ਅਤੇ ਸਿੱਖਿਆ ਪ੍ਰੋਗਰਾਮ ਪ੍ਰਦਾਨ ਕਰਦੀ ਹੈ। ਸਰਵਿਸ ਲਚਕੀਲੇ ਘੰਟੇ, ਵੀਕੇਂਡ ਅਤੇ ਸ਼ਾਮ ਨੂੰ ਸੰਭਾਲ ਪ੍ਰਦਾਨ ਕਰਦੀ ਹੈ।
ਸਕੂਲ ਤੋਂ ਪਹਿਲਾਂ ਅਤੇ ਸਕੂਲ ਤੋਂ ਬਾਅਦ ਬਾਲ ਦੇਖਭਾਲ (Before and after school child care)
ਮੋਰਲੈਂਡ ਦੇ ਅਨੇਕਾਂ ਪ੍ਰਾਇਮਰੀ ਸਕੂਲਾਂ ਅਤੇ ਸੈਂਟਰਾਂ ਤੋਂ ਦੇਖਭਾਲ ਅਤੇ ਮਨੋਰੰਜਨ ਲਈ ਬੱਚਿਆਂ ਲਈ ਸਕੂਲ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਾਲ ਦੇਖਭਾਲ ਪ੍ਰੋਗਰਾਮ ਚਲਾਏ ਜਾਂਦੇ ਹਨ। ਕਿਰਪਾ ਕਰਕੇ ਉਪਲਬਧ ਪ੍ਰੋਗਰਾਮਾਂ ਬਾਰੇ ਸਿੱਧੇ ਆਪਣੇ ਸਥਾਨਕ ਪ੍ਰਾਇਮਰੀ ਸਕੂਲ ਨੂੰ ਪੁੱਛੋ|
ਮੋਰਲੈਂਡ ਦੇ ਬਾਲ ਦੇਖਭਾਲ ਸਥਾਨਾਂ ਲਈ ਕੌਂਸਿਲ ਦੀ ਆੱਨਲਾਈਨ ਡਾਇਰੈਕਟਰੀ ਦੇਖੋ (ਕੇਵਲ ਅੰਗਰੇਜ਼ੀ ਵਿੱਚ) ਜਾਂ ਕੌਂਸਿਲ ਨਾਲ ਸੰਪਰਕ ਕਰੋ।
ਬਾਲਵਾੜੀਆਂ (Kindergartens)
4 ਸਾਲ ਦਾ ਕਿੰਡਰਗਾਰਟਨ/ਪ੍ਰੀਸਕੂਲ ਕੀ ਹੈ?
(What is 4-year-old kindergarten? also known as Preschool)
ਕਿੰਡਰਗਾਰਟਨ 4 ਸਾਲ ਦੇ ਬੱਚਿਆਂ ਲਈ ਇੱਕ ਵਿਦਿਅਕ ਪ੍ਰੋਗਰਾਮ ਹੈ ਜੋ ਅਧਿਆਪਕ ਦੀ ਅਗਵਾਈ ਵਿੱਚ ਚਲਾਇਆ ਜਾਂਦਾ ਹੈ ਜਿਸ ਕੋਲ ਐਜੂਕੇਸ਼ਨ (ਸਿੱਖਿਆ) ਵਿੱਚ ਡਿਗਰੀ ਹੈ। ਇਸ ਨੂੰ ਕਈ ਵਾਰ ਪ੍ਰੀਸਕੂਲ ਵੀ ਕਹਿੰਦੇ ਹਨ। ਇਸ ਤੋਂ ਪਹਿਲਾਂ ਕਿ ਬੱਚੇ ਸਕੂਲ ਸ਼ੁਰੂ ਕਰਨ ਉਨ੍ਹਾਂ ਦਾ ਉਸ ਸਾਲ ਵਿੱਚ ਹਾਜ਼ਰ ਹੋਣ ਲਈ 30 ਅਪ੍ਰੈਲ ਨੂੰ 4 ਸਾਲ ਦਾ ਹੋਣਾ ਲਾਜ਼ਮੀ ਹੈ।
ਕਿੰਡਰਗਾਰਟਨ ਸੈਸ਼ਨ ਸਕੂਲ ਟਰਮ ਦੇ ਦੌਰਾਨ ਵੱਖ-ਵੱਖ ਦਿਨਾਂ ਅਤੇ ਸਮਿਆਂ ਤੇ ਪ੍ਰਤੀ ਹਫਤਾ 15 ਘੰਟਿਆਂ ਲਈ ਕੰਮ ਕਰਦੇ ਹਨ।
ਫੀਸ ਪ੍ਰਤੀ ਟਰਮ ਲਈ ਜਾਂਦੀ ਹੈ ਅਤੇ ਹਰ ਸੇਵਾ ਤੇ ਵੱਖ-ਵੱਖ ਹੋ ਸਕਦੀ ਹੈ। ਸੇਵਾ ਮੁਫਤ ਹੈ ਜੇ ਤੁਹਾਡੇ ਕੋਲ ਸਿਹਤ ਸੰਭਾਲ ਕਾਰਡ ਅਤੇ/ਜਾਂ ਨਿਸ਼ਚਿਤ ਵੀਜ਼ੇ ਹਨ।
ਕਿੰਡਰਗਾਰਟਨ ਵਿੱਚ ਕੀ ਹੁੰਦਾ ਹੈ? (What happens at a kindergarten?)
ਕਿੰਡਰਗਾਰਟਨ ਅਧਿਆਪਕ ਬੱਚਿਆਂ ਦੀਆਂ ਲੋੜਾਂ ਅਤੇ ਰੁੱਚੀਆਂ ਨੂੰ ਪੂਰਾ ਕਰਨ ਲਈ ਵਿਦਿਅਕ ਪ੍ਰੋਗਰਾਮ ਪ੍ਰਦਾਨ ਕਰਦਾ ਹੈ। ਇਹ ਬੱਚਿਆਂ ਨੂੰ ਕਈ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਦਾ ਹੈ ਜੋ ਉਨ੍ਹਾਂ ਨੂੰ ਸਿੱਖਣ ਦੀ ਇੱਛਾ ਨੂੰ ਵਿਕਸਿਤ ਕਰਨ, ਭਾਸ਼ਾ ਦੀ ਖੋਜ, ਪ੍ਰਯੋਗ ਅਤੇ ਮਿਲਣ-ਜੁਲਣ ਦੇ ਅਵਸਰਾਂ ਵਿੱਚ ਮਦਦ ਕਰਦਾ ਹੈ।
ਕਿੰਡਰਗਾਰਟਨ ਵਿਖੇ ਬੱਚੇ ਚੋਣਾਂ ਕਰਨ ਅਤੇ ਆਪਣੇ ਆਪ ਲਈ ਚੀਜ਼ਾਂ ਨੂੰ ਕਰਨ ਵਾਸਤੇ ਸੁਤੰਤਰ ਬਣਦੇ ਹਨ। ਇਹ ਉਨ੍ਹਾਂ ਨੂੰ ਫੈਸਲੇ ਲੈਣ ਅਤੇ ਜ਼ੁੰਮੇਵਾਰ ਬਣਨ ਵਿੱਚ ਮਦਦ ਕਰਦਾ ਹੈ।
ਬੱਚੇ ਬਲੌਕ ਬਣਾਕੇ, ਸਮੱਸਿਆਵਾਂ ਹੱਲ ਕਰਕੇ ਅਤੇ ਖੇਡਾਂ ਖੇਡਣ ਰਾਹੀਂ ਸੰਖਿਆਵਾਂ ਅਤੇ ਸੰਖਿਆ ਦੀਆਂ ਧਾਰਨਾਵਾਂ ਬਾਰੇ ਸਿੱਖਦੇ ਹਨ।
ਬੱਚਿਆਂ ਅਤੇ ਮਾਪਿਆਂ ਲਈ ਕਿੰਡਰਗਾਰਟਨ ਵਿੱਚ ਦੋਸਤੀਆਂ ਬਣਦੀਆਂ ਹਨ।
ਕਿੰਡਰਗਾਰਟਨ ਵਿੱਚ ਬੱਚੇ ਗਰੁੱਪ ਅਤੇ ਵਿਅਕਤੀਗਤ ਗਤੀਵਿਧੀਆਂ ਕਰਦੇ ਹਨ। ਉਹ ਸਾਂਝਾ ਅਤੇ ਇਕੱਠੇ ਕੰਮ ਕਰਨਾ ਅਤੇ ਨਾਲ ਹੀ ਸੁਤੰਤਰ ਰੂਪ ਵਿੱਚ ਕਿਵੇਂ ਕੰਮ ਕਰਨਾ ਹੈ ਬਾਰੇ ਸਿੱਖਦੇ ਹਨ।
ਸਾਰੇ ਸੱਭਿਆਚਾਰਾਂ ਤੋਂ ਬੱਚਿਆਂ ਅਤੇ ਮਾਪਿਆਂ ਦਾ ਸੁਆਗਤ ਹੈ।
ਬੱਚੇ ਗੱਲਬਾਤ ਰਾਹੀਂ, ਸੁਣਕੇ, ਗਾ ਕੇ, ਪੜ੍ਹਕੇ ਅਤੇ ਕਹਾਣੀਆਂ ਸਾਂਝੀਆਂ ਕਰਕੇ ਭਾਸ਼ਾ ਬਾਰੇ ਸਿੱਖਦੇ ਹਨ।
ਕਿੰਡਰਗਾਰਟਨ ਦੇ ਕੀ ਫਾਇਦੇ ਹਨ? (What are the benefits of kindergarten?)
ਬੱਚੇ ਸਕੂਲ ਵਿੱਚ ਬੇਹਤਰ ਢੰਗ ਨਾਲ ਸੰਭਲਣਗੇ। ਉਹ ਗਰੁੱਪ ਵਿੱਚ ਰਹਿਣਾ ਸਿੱਖਦੇ ਹਨ, ਉਹ ਦੋਸਤ ਬਣਾਉਂਦੇ ਹਨ, ਉਹ ਆਤਮ-ਵਿਸ਼ਵਾਸ ਨਾਲ ਆਪਣੇ-ਆਪ ਨੂੰ ਜ਼ਾਹਰ ਕਰਨਾ ਸਿੱਖਦੇ ਹਨ ਅਤੇ ਉਹ ਆਪਣੇ ਘਰ ਤੋਂ ਬਾਹਰ ਦੇ ਵਾਤਾਵਰਨ ਵਿੱਚ ਆਰਾਮਦੇਹ ਮਹਿਸੂਸ ਕਰਨਾ ਸਿੱਖਦੇ ਹਨ।
ਬੱਚਿਆਂ ਨੂੰ ਸਕੂਲ ਜਾਣ ਤੋਂ ਪਹਿਲਾਂ ਕੀ ਸਿੱਖਣ ਦੀ ਲੋੜ ਹੁੰਦੀ ਹੈ? (What do children need to learn before they go to school?)
- ਵੱਡਿਆਂ ਤੋਂ ਮਦਦ ਮੰਗਣ ਲਈ ਆਰਾਮਦੇਹ ਅਤੇ ਆਤਮਵਿਸ਼ਵਾਸੀ ਹੋਣਾ
- ਆਪਣੇ ਆਪ ਲਈ ਚੀਜ਼ਾਂ ਨੂੰ ਕਰਨ ਦੇ ਯੋਗ ਹੋਣਾ
- ਸਾਰੇ ਦਿਨ ਦੀਆਂ ਵੱਖ-ਵੱਖ ਨਿੱਤਨੇਮਾਂ ਨੂੰ ਸਮਝਣਾ ਅਤੇ ਸਿੱਖਣਾ
- ਦੂਸਰਿਆਂ ਨੂੰ ਸਵੀਕਾਰ ਕਰਨਾ ਅਤੇ ਸਿੱਖਣਾ ਕਿ ਮੱਤ-ਭੇਦ ਠੀਕ ਹੁੰਦੇ ਹਨ
- ਬੈਠਣ ਅਤੇ ਗਤੀਵਿਧੀਆਂ ਅਤੇ ਕੰਮਾਂ ਉਪਰ ਧਿਆਨ ਕੇਂਦਰਿਤ ਕਰਨ ਨੂੰ ਸਿੱਖਣਾ
- ਨਵੀਂਆਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰਨ ਵਿੱਚ ਚੰਗਾ ਮਹਿਸੂਸ ਕਰਨਾ
- ਰਚਨਾਤਮਿਕ ਹੋਣ ਅਤੇ ਆਪਣੇ ਵਿਚਾਰਾਂ ਦੀ ਪਾਲਣਾ ਕਰਨ ਵਿੱਚ ਚੰਗਾ ਮਹਿਸੂਸ ਕਰਨਾ
ਬਾਲਵਾੜੀ ਕੇਂਦਰ ਵਿਚ ਦਾਖਲਾ (Kindergarten Central Enrolment)
ਮੋਰਲੈਂਡ ਸਿਟੀ ਕੌਂਸਿਲ, ਮੋਰਲੈਂਡ ਦੀਆਂ ਜ਼ਿਆਦਾਤਰ ਬਾਲਵਾੜੀਆਂ ਲਈ ਚਾਰ ਸਾਲ ਦੇ ਬੱਚਿਆਂ ਦੇ ਬਾਲਵਾੜੀ ਕੇਂਦਰੀ ਦਾਖਿਲਾ ਪ੍ਰਣਾਲੀ ਦੀ ਵਿਵਸਥਾ ਕਰਦੀ ਹੈ।
ਮੈਨੂੰ ਹੋਰ ਜ਼ਿਆਦਾ ਜਾਣਕਾਰੀ ਕਿਥੋਂ ਮਿਲ ਸਕਦੀ ਹੈ? (Where can I get more information?)
ਦਾਖਲਾ ਫਾਰਮ ਕਿੰਡਰਗਾਰਟਨ ਕੋਲ ਉਪਲੱਬਧ ਹਨ।
ਜਿਆਦਾ ਜਾਣਕਾਰੀ ਲਈ Merri-bek ਸਿਟੀ ਕਾਉਂਸਿਲ ਨਾਲ 9240 2271 ਤੇ ਸੰਪਰਕ ਕਰੋ. ਜ਼ਰੂਰਤ ਪੈਣ ਤੇ ਅਸੀਂ ਦੁਭਾਸ਼ੀਆ ਉਪਲੱਬਧ ਕਰਵਾ ਸਕਦੇ ਹਾਂ।
ਪ੍ਰਾਇਮਰੀ ਸਕੂਲ ਹੋਲੀਡੇ ਪ੍ਰੋਗਰਾਮ (Primary School Holiday program)
ਪ੍ਰਾਇਮਰੀ ਸਕੂਲ ਹੋਲੀਡੇ ਪ੍ਰੋਗਰਾਮ ਸਕੂਲ ਦੀਆਂ ਛੁੱਟੀਆਂ ਦੌਰਾਨ ਮਜ਼ੇ ਅਤੇ ਵਿੱਦਿਅਕ ਕਿਰਿਆਵਾਂ ਪ੍ਰਦਾਨ ਕਰਕੇ ਕਾਰਜ ਸੰਚਾਲਨ ਕਰਦਾ ਹੈ। ਇਹ ਪੰਜ ਤੋਂ 12 ਸਾਲਾਂ ਦੇ ਪ੍ਰਾਇਮਰੀ ਸਕੂਲ ਜਾਣ ਵਾਲੇ ਉਹਨਾਂ ਬੱਚਿਆਂ ਲਈ ਖੁੱਲ੍ਹਾ ਹੈ ਜਿਹਨਾਂ ਦੇ ਮਾਪੇ ਮੋਰਲੈਂਡ ਵਿੱਚ ਰਹਿੰਦੇ, ਕੰਮ ਕਰਦੇ ਜਾਂ ਪੜ੍ਹਾਈ ਕਰਦੇ ਹਨ।
ਦਾਖਿਲੇ ਸਕੂਲ ਦੀਆਂ ਛੁੱਟੀਆਂ ਤੋਂ ਲਗਭਗ ਛੇ ਹਫ਼ਤੇ ਪਹਿਲਾਂ ਖੁੱਲ੍ਹਦੇ ਹਨ ਅਤੇ ਅਰਜ਼ੀ ਦੇ ਫਾਰਮ ਕੌਂਸਿਲ ਦੇ ਨਾਗਰਿਕ ਸੇਵਾ ਕੇਂਦਰਾਂ ਅਤੇ ਕੌਂਸਿਲ ਦੀ ਵੈਬਸਾਈਟ ਤੇ ਉਪਲਬਧ ਹਨ।