ਨਿਰਮਾਣ ਅਤੇ ਯੋਜਨਾਬੰਦੀ (Building and planning)
ਨਿਰਮਾਣ ਸੇਵਾਵਾਂ (Building services)
ਮੋਰਲੈਂਡ ਵਿੱਚ ਅਨੇਕਾਂ ਰਾਜ ਨਿਰਮਾਣ ਸਬੰਧੀ ਨਿਯਮ ਹਨ ਜੋ ਨਵੀਆਂ ਅਤੇ ਮੌਜੂਦਾ ਇਮਾਰਤਾਂ, ਵਾੜੇਆਂ ਅਤੇ ਸਵੀਮਿੰਗ ਪੂਲਾਂ ਦੇ ਨਿਰਮਾਣ ਤੇ ਲਾਗੂ ਹੁੰਦੇ ਹਨ। ਇੱਕ ਇਮਾਰਤ ਦੇ ਨਿਰਮਾਣ, ਪਰਿਵਰਤਨ ਜਾਂ ਢੁਹਾਈ ਤੋਂ ਪਹਿਲਾਂ ਨਿਰਮਾਣ ਦੀ ਇਜ਼ਾਜਤ ਜਰੂਰੀ ਹੁੰਦੀ ਹੈ। ਸਲਾਹ ਅਤੇ ਜਾਣਕਾਰੀ ਲਈ ਕੋਂਸਿਲ ਨਾਲ ਸੰਪਰਕ ਕਰੋ।
ਯੋਜਨਾਬੰਦੀ ਅਤੇ ਜ਼ਮੀਨ ਦੀ ਵਰਤੋਂ (Planning and land use)
ਯੋਜਨਾਬੰਦੀ ਮੋਰਲੈਂਡ ਯੋਜਨਾ ਸਕੀਮ ਅਨੁਸਾਰ ਇੱਕ ਸਫ਼ਲ ਸ਼ਹਿਰ ਵਿੱਚ ਸਾਰੀਆਂ ਲੋੜੀਂਦੀਆਂ ਚੀਜ਼ਾਂ ਦੇਣ ਲਈ ਜ਼ਮੀਨ ਦੀ ਵਰਤੋਂ ਅਤੇ ਵਿਕਾਸ ਦਾ ਪ੍ਰਬੰਧ ਕਰਦੀ ਹੈ।
ਕਰਮਚਾਰੀ ਨਿਵਾਸੀਆਂ ਨੂੰ ਇਸ ਬਾਰੇ ਜਾਣਕਾਰੀ ਦੇ ਸਕਦਾ ਹੈ ਕਿ ਜੇਕਰ ਉਹ ਆਪਣੇ ਆਲੇ-ਦੁਆਲੇ ਦੇ ਵਿਕਾਸ ਨਾਲ ਅਸੰਤੁਸ਼ਟ ਹਨ ਤਾਂ ਯੋਜਨਾ ਪਰਮਿਟ ਅਰਜ਼ੀ ਉੱਤੇ ਇਤਰਾਜ਼ ਕਿਵੇਂ ਦਰਜ਼ ਕਰਵਾਇਆ ਜਾਵੇ।
ਯੋਜਨਾਬੰਦੀ ਅਤੇ ਨਿਰਮਾਣ ਦੇ ਪਰਮਿਟਾਂ ਵਿੱਚ ਅੰਤਰ (Difference between planning and building permits)
ਹਾਲਾਂਕਿ ਇਹ ਇੱਕ ਦੂਜੇ ਦੇ ਸਮਰੂਪ ਹਨ, ਯੋਜਨਾ ਪਰਮਿਟ ਅਤੇ ਨਿਰਮਾਣ ਪਰਮਿਟ ਵੱਖ-ਵੱਖ ਕਾਨੂੰਨਾਂ ਦੇ ਤਹਿਤ ਹਨ,
ਇੱਕ ਯੋਜਨਾ ਪਰਮਿਟ ਦੀ ਲੋੜ ਵਿਕਾਸ, ਜ਼ਮੀਨ ਦੀ ਵਰਤੋਂ ਜਾਂ ਮੋਰਲੈਂਡ ਯੋਜਨਾ ਸਕੀਮ ਦੀਆਂ ਲੋੜਾਂ ਦੇ ਆਧਾਰ ਤੇ ਵਿਗਿਆਪਨ ਸਾਈਨ ਬੋਰਡਾਂ ਲਈ ਪੈ ਸਕਦੀ ਹੈ।
ਇੱਕ ਨਿਰਮਾਣ ਪਰਮਿਟ ਵਪਾਰਿਕ, ਉਦਯੋਗਿਕ ਅਤੇ ਰਿਹਾਇਸ਼ੀ ਵਿਕਾਸ ਲਈ ਜਰੂਰੀ ਹੋਵੇਗਾ। ਇਸ ਵਿੱਚ ਨਵੀਆਂ ਇਮਾਰਤਾਂ (ਉਦਾਹਰਣ ਵਜੋਂ ਆਵਾਸ, ਫੈਕਟਰੀਆਂ, ਦੁਕਾਨਾਂ) ਅਤੇ ਪਰਿਵਰਤਨਾਂ ਅਤੇ ਇਮਾਰਤਾਂ ਵਿੱਚ ਵਾਧੇ ਅਤੇ ਕਈ ਵਾਰ ਵਾੜ ਅਤੇ ਸ਼ੈਡ ਸ਼ਾਮਿਲ ਹੁੰਦੇ ਹਨ। ਬਿਲਡਿੰਗ ਪਰਮਿਟ ਮੋਰਲੈਂਡ ਕੌਂਸਿਲ ਜਾਂ ਇੱਕ ਨਿੱਜੀ ਬਿਲਡਿੰਗ ਸਰਵੇਖਣ ਕਰਤਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਨਿਰਮਾਣ ਤੋਂ ਪਹਿਲਾਂ ਜਾਂ ਇਸ ਤੋਂ ਪਹਿਲਾਂ ਨਵੀਂ ਸ਼ੁਰੂਆਤ ਕੀਤੀ ਜਾ ਸਕੇ, ਪਲਾਨਿੰਗ ਪਰਮਿਟ, ਬਿਲਡਿੰਗ ਪਰਮਿਟ ਜਾਂ ਦੋਵਾਂ ਦੀ ਲੋੜ ਹੋ ਸਕਦੀ ਹੈ। Merri-bek ਸਿਟੀ ਕਾਉਂਸਿਲ ਦੀ ਡਿਵੈਲਪਮੈਂਟ ਸ਼ਾਖਾ ਇਸ ਤੇ ਸਲਾਹ ਦੇ ਸਕਦੀ ਹੈ ਕਿ ਪਲਾਨਿੰਗ ਅਤੇ ਬਿਲਡਿੰਗ ਪਰਮਿਟ ਦੀ ਕਦੋਂ ਲੋੜ ਹੁੰਦੀ ਹੈ ਅਤੇ ਕਿਵੇਂ ਅਰਜ਼ੀ ਦੇਣੀ ਹੈ।
ਸੜਕ ਦੀਆਂ ਹੱਦਾਂ ਅੰਦਰ ਕੰਮ (Works within road reserves)
ਜੇਕਰ ਤੁਸੀਂ ਕੋਈ ਅਜਿਹਾ ਕੰਮ ਕਰਨਾ ਚਾਹੁੰਦੇ ਹੋ ਜਿਸ ਵਿੱਚ ਫੁਟਪਾਥ ਤੇ ਖੁਦਾਈ, ਕੁਦਰਤੀ ਪੱਟੀ ਜਾਂ ਸੜਕ ਮਾਰਗ ਉੱਤੇ ਕੰਮ ਸ਼ਾਮਿਲ ਹੈ, ਤਾਂ ਤੁਹਾਨੂੰ ਕੌਂਸਿਲ ਤੋਂ ਮਨਜ਼ੂਰੀ ਲਈ ਪੁੱਛਣਾ ਪਵੇਗਾ।