ਕਲਾ, ਤਿਉਹਾਰ ਅਤੇ ਮਨੋਰੰਜਨ (Arts, festivals and recreation)
Merri-bek ਸਿਟੀ ਕਾਉਂਸਿਲ ਸਾਰੇ ਸਾਲ ਦੌਰਾਨ ਕਈ ਤਰ੍ਹਾਂ ਦੀਆਂ ਕਲਾਤਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਕਰਦੀ ਹੈ, ਜਿਸ ਵਿੱਚ ਝੀਲ ਦੁਆਲੇ ਗਾਣਾ-ਵਜਾਣਾ, Brunswick ਸੰਗੀਤ ਉਤਸਵ, Coburg ਨਾਈਟ ਮਾਰਕਿਟ, Sydney ਸੜਕ ਉਤਸਵ, ਪਾਰਕ ਵਿੱਚ ਫਿਲਮਾਂ, Fawkner ਫੇਸਟਾ, Coburg ਤਿਉਹਾਰ, Glenroy ਉਤਸਵ ਅਤੇ ਲੋਕਾਂ ਲਈ ਸੰਗੀਤ ਸ਼ਾਮਲ ਹਨ। ਕਾਉਂਸਿਲ Celebrating Place Grants ਪ੍ਰੋਗਰਾਮ ਰਾਹੀਂ ਭਾਈਚਾਰਕ ਪ੍ਰੋਗਰਾਮਾਂ ਲਈ ਵੀ ਸਹਾਇਤਾ ਪ੍ਰਦਾਨ ਕਰਦੀ ਹੈ।
ਬਰੂੰਸਵਿਕ ਦੀ ਕੌਨੀਹਨ ਗੈਲਰੀ, ਕੌਂਸਿਲ ਦੀ ਸਮਕਾਲੀਨ ਦ੍ਰਿਸ਼ਟੀਗਤ ਕਲਾ ਗੈਲਰੀ ਹੈ, ਇੱਥੇ ਸਾਰਾ ਸਾਲ ਪ੍ਰਦਰਸ਼ਨੀਆਂ ਅਤੇ ਜਨਤਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਸ਼ਹਿਰ ਦੀ ਸਭਿਆਚਾਰਿਕ ਜੀਵਨ ਸ਼ਕਤੀ ਲਈ ਲੋਕ ਕਲਾ ਵੀ ਮਹੱਤਵਪੂਰਨ ਹੈ। ਕੌਂਸਿਲ ਮੋਰਲੈਂਡ ਦੇ ਆਲੇ-ਦੁਆਲੇ ਦੂਜੇ ਸ਼ਾਨਦਾਰ ਜਨਤਕ ਕਲਾ ਪ੍ਰੋਜੈਕਟਾਂ ਦੀ ਲੜੀ ਦੇ ਨਾਲ-ਨਾਲ ਰੇਲਵੇ ਸਟੇਸ਼ਨ ਅਤੇ ਅਪਫੀਲਡ ਲਾਈਨ ਦੇ ਨਾਲ ਦੀ ਖੁੱਲ੍ਹੀ ਜਗ੍ਹਾ ਵਿੱਚ ਅਸਥਾਈ ਲੋਕ ਕਲਾ ਦੀ ਸਲਾਨਾ ਬਾਹਰੀ ਪ੍ਰਦਰਸ਼ਨੀ, ਪੇਸ਼ ਕਰਦੀ ਹੈ।
ਪ੍ਰਦਰਸ਼ਨੀ ਅਤੇ ਤਿਉਹਾਰ ਦੀਆਂ ਤਾਰੀਖਾਂ ਲਈ ਕੌਂਸਿਲ ਨਾਲ ਸੰਪਰਕ ਕਰੋ ਜਾਂ ਕੋਂਸਿਲ ਦੀ ਵੈਬਸਾਈਟ ਦੇਖੋ।
ਕੋਂਸਿਲ ਛੇ ਸਵੀਮਿੰਗ ਪੂਲ ਅਤੇ ਮਨੋਰੰਜਨ ਕੇਂਦਰ ਚਲਾਉਂਦੀ ਹੈ ਅਤੇ ਲਗਭਗ 150 ਸਥਾਨਕ ਅਤੇ ਖੇਤਰੀ ਪਾਰਕ ਅਤੇ ਰੱਖਾਂ ਦਾ ਰੱਖ-ਰੱਖਾਵ ਕਰਦੀ ਹੈ| ਕੌੰਸਿਲ ਮੋਰਲੈਂਡ ਵਿੱਚ ਖੇਡ, ਸਮਾਜਿਕ ਅਤੇ ਮਨੋਰੰਜਨ ਕਲੱਬਾਂ ਦੀ ਇੱਕ ਵਿਸਤ੍ਰਿਤ ਲੜੀ ਨਾਲ ਵੀ ਕੰਮ ਕਰਦੀ ਹੈ ਤਾਂਕਿ ਖੇਤਰ ਵਿੱਚ ਸੁਵਿਧਾਵਾਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ।
ਸਮਾਜਿਕ ਅਤੇ ਮਨੋਰੰਜਕ ਕਲੱਬਾਂ ਬਾਰੇ ਸੰਪਰਕ ਵੇਰਵੇ ਅਤੇ ਜਾਣਕਾਰੀ ਲਈ ਕੌਂਸਿਲ ਦੀ ਆੱਨਲਾਈਨ ਸਮਾਜਿਕ ਡਾਇਰੈਕਟਰੀ ਦੇਖੋ (ਕੇਵਲ ਅੰਗਰੇਜ਼ੀ ਵਿੱਚ) ਜਾਂ ਕੋਂਸਿਲ ਨਾਲ ਸੰਪਰਕ ਕਰੋ।