ਜਾਨਵਰ ਅਤੇ ਪਾਲਤੂ ਜਾਨਵਰ (Animals and pets)

ਪਾਲਤੂ ਜਾਨਵਰ ਰੱਖਣਾ ਅਜਿਹੀ ਚੀਜ਼ ਹੈ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇੱਕ ਚੰਗੀ ਦੇਖਭਾਲ ਵਿੱਚ ਰੱਖਿਆ ਪਾਲਤੂ ਜਾਨਵਰ ਇੱਕ ਵੱਡਮੁੱਲਾ ਸਾਥੀ ਹੋ ਸਕਦਾ ਹੈ ਅਤੇ ਆਮ ਤੌਰ ਤੇ ਇਹ ਦੂਜਿਆਂ ਲਈ ਸਮੱਸਿਆਵਾਂ ਪੈਦਾ ਨਹੀਂ ਕਰਦਾ।

ਕੁੱਤੇ ਅਤੇ ਬਿੱਲੀ ਦਾ ਰਜਿਸਟ੍ਰੇਸ਼ਨ (Dog and cat registration)

ਤਿੰਨ ਮਹੀਨਿਆਂ ਦੀ ਉਮਰ ਦੇ ਹੋਣ ਤੋਂ ਪਹਿਲਾਂ ਕੁੱਤਿਆਂ ਅਤੇ ਬਿੱਲੀਆਂ ਦਾ ਰਜਿਸਟ੍ਰੇਸ਼ਨ ਕਰਵਾਉਣਾ ਚਾਹੀਦਾ ਹੈ। ਰਜਿਸਟ੍ਰੇਸ਼ਨ ਫਾਰਮ ਲਈ ਕੌਂਸਿਲ ਨਾਲ ਸੰਪਰਕ ਕਰੋ। ਰਜਿਸਟ੍ਰੇਸ਼ਨ ਦਾ ਨਵੀਨੀਕਰਨ ਹਰ ਸਾਲ 10 ਅਪ੍ਰੈਲ ਤੱਕ ਕਰਵਾਉਣਾ ਚਾਹੀਦਾ ਹੈ। ਜੇਕਰ ਤੁਹਾਡਾ ਕੁੱਤਾ ਜਾਂ ਬਿੱਲੀ ਵਰਤਮਾਨ ਵਿੱਚ ਮੋਰਲੈਂਡ ਸਿਟੀ ਕੌਂਸਿਲ ਵਿੱਚ ਰਜਿਸਟਰਡ ਹੈ, ਤਾਂ ਤੁਸੀਂ ਆਪਣੇ ਆਪ ਇੱਕ ਨਵੀਨੀਕਰਨ ਨੋਟਿਸ ਪ੍ਰਾਪਤ ਕਰੋਗੇ।

ਪਹਿਲੀ ਵਾਰ ਰਜਿਸਟਰ ਕਰਵਾਉਣ ਤੋਂ ਪਹਿਲਾਂ ਹੁਣ ਸਾਰੇ ਜਾਨਵਰਾਂ ਦੇ ਮਾਈਕ੍ਰੋਚਿਪ ਲਗਾਉਣਾ ਜਰੂਰੀ ਹੈ

ਕਾਉਂਸਿਲ ਨਪੁੰਸਕ ਜਾਂ ਮਾਇਕ੍ਰੋਚਿੱਪ ਲਗਾਏ ਜਾਨਵਰਾਂ ਲਈ ਫੀਸ ਵਿੱਚ ਬਹੁਤ ਜ਼ਿਆਦਾ ਛੋਟ ਪ੍ਰਦਾਨ ਕਰਦੀ ਹੈ। ਜੇ ਤੁਹਾਡੇ ਕੋਲ ਪੈਨਸ਼ਨਰ ਰਿਆਇਤ ਕਾਰਡ ਹੈ ਤਾਂ ਤੁਹਾਨੂੰ ਕੁੱਤੇ ਅਤੇ ਬਿੱਲੀ ਦੀ ਰਜਿਸਟ੍ਰੇਸ਼ਨ ਫੀਸ ਵਿੱਚ ਛੋਟ ਮਿਲ ਸਕਦੀ ਹੈ। ਤੁਹਾਨੂੰ ਰਿਆਇਤੀ ਫੀਸ ਲੈਣ ਲਈ ਆਪਣਾ ਪੈਨਸ਼ਨ ਕਾਰਡ ਪੇਸ਼ ਕਰਨ ਦੀ ਲੋੜ ਹੁੰਦੀ ਹੈ।

ਮੋਰਲੈਂਡ ਸਿਟੀ ਕੌਂਸਿਲ ਆਪਣੇ ਪਾਲਤੂ ਜਾਨਵਰਾਂ ਲਈ ਲਾਈਫ਼ਟਾਈਮ ਟੈਗ ਦਿੰਦੀ ਹੈ, ਜਿਸਦਾ ਅਰਥ ਹੈ ਕਿ ਹੁਣ ਸਲਾਨਾ ਟੈਗਾਂ ਦੀ ਲੋੜ ਨਹੀਂ ਹੈ। ਹਰ ਸਾਲ ਰਜਿਸਟ੍ਰੇਸ਼ਨ ਦਾ ਭੁਗਤਾਨ ਜਰੂਰੀ ਹੈ ਅਤੇ ਨਵੀਨੀਕਰਨ (Renewal) ਨੋਟਿਸ ਸਲਾਨਾ ਆਧਾਰ ਤੇ ਭੇਜੇ ਜਾਂਦੇ ਹਨ। ਜੇਕਰ ਲਾਈਫ਼ਟਾਈਮ ਟੈਗ ਗੁੰਮ ਹੋ ਜਾਂਦਾ ਹੈ, ਤਾਂ ਪਹਿਲੀ ਬਦਲੀ ਮੁਫ਼ਤ ਹੈ। ਇਸ ਤੋਂ ਬਾਅਦ ਦੇ ਟੈਗਾਂ ਲਈ ਥੋੜ੍ਹੀ ਜਿਹੀ ਫੀਸ ਲਈ ਜਾਂਦੀ ਹੈ।

ਸ਼ੋਰ ਕਰਨ ਵਾਲੇ ਜਾਨਵਰ (Noisy animals)

ਆਪਣਾ ਪਾਲਤੂ ਜਾਨਵਰ ਚੁਣਨ ਸਮੇਂ ਤੁਹਾਨੂੰ ਸਿਆਣਪ ਨਾਲ ਚੋਣ ਕਰਨੀ ਚਾਹੀਦੀ ਹੈ ਕਿਉਂਕਿ ਸਾਰੇ ਜਾਨਵਰ ਸ਼ਹਿਰ ਵਿੱਚ ਰਹਿਣ ਦੇ ਯੋਗ ਨਹੀਂ ਹੁੰਦੇ। ਆਪਣੇ ਜਾਨਵਰ ਨੂੰ ਦੂਜੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਨ ਲਈ ਛੱਡਣਾ ਇੱਕ ਅਪਰਾਧ ਹੈ। ਜੇਕਰ ਤੁਹਾਨੂੰ ਸ਼ੋਰ ਕਰਨ ਵਾਲੇ ਜਾਨਵਰ ਸੰਬੰਧੀ ਕੋਈ ਸਮੱਸਿਆ ਹੈ ਤਾਂ ਕੌਂਸਿਲ ਨਾਲ ਸੰਪਰਕ ਕਰੋ।

ਕੀਟ ਨਿਯੰਤਰਣ (ਮਧੂ-ਮੱਖੀਆਂ ਅਤੇ ਭਰਿੰਡ ਸਮੇਤ) (Pest control (including bees and wasps))

ਕੌਂਸਿਲ ਦੀ ਸੰਪੱਤੀ ਵਿੱਚ ਮਧੂ-ਮੱਖੀਆਂ ਅਤੇ ਭਰਿੰਡਾਂ (Bees and wasps on Council property)

ਕੌਂਸਿਲ ਆਪਣੀ ਜ਼ਮੀਨ ਜਾਂ ਸੰਪੱਤੀ ਉੱਤੇ ਹੋਣ ਵਾਲੀ ਹਰ ਮਧੂ-ਮੱਖੀ ਜਾਂ ਭਰਿੰਡ ਸਬੰਧੀ ਸਮੱਸਿਆ ਨੂੰ ਖ਼ਤਮ ਕਰਨ ਲਈ ਜ਼ਿੰਮੇਵਾਰ ਹੈ। ਜੇਕਰ ਕੌਂਸਿਲ ਦੀ ਸੰਪੱਤੀ ਵਿੱਚ ਤੁਹਾਨੂੰ ਕੋਈ ਮਧੂ-ਮੱਖੀ ਜਾਂ ਭਰਿੰਡ ਦਿਖਦੇ ਹਨ, ਤਾਂ ਕੌਂਸਿਲ ਨਾਲ ਸੰਪਰਕ ਕਰੋ।

ਨਿੱਜੀ ਸੰਪਤੀ ਵਿੱਚ ਮਧੂ-ਮੱਖੀਆਂ ਅਤੇ ਭਰਿੰਡਾਂ (Bees and wasps on private property)

ਜੇਕਰ ਤੁਸੀਂ ਆਪਣੀ ਨਿੱਜੀ ਸੰਪੱਤੀ ਵਿੱਚ ਮਧੂਮੱਖੀ ਜਾਂ ਭਰਿੰਡਾਂ ਦਾ ਛੱਤਾ ਦੇਖਦੇ ਹੋ, ਤਾਂ ਸਮੱਸਿਆ ਨਾਲ ਨਿਪਟਣਾ ਜਾਂ ਪੇਸ਼ੇਵਰ ਦੀ ਸਲਾਹ ਲੈਣਾ ਸੰਪੱਤੀ ਦੇ ਮਾਲਿਕ ਦੀ ਜਿੰਮੇਵਾਰੀ ਹੈ।

ਮਧੂ-ਮੱਖੀ ਅਤੇ ਭਰਿੰਡਾਂ ਸਬੰਧੀ ਸਮੱਸਿਆਵਾਂ ਨਾਲ ਨਿਪਟਣ ਲਈ ਜਾਣਕਾਰੀ ਹੇਠਾਂ ਦਿੱਤੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ:

  • ਮਧੂ-ਮੱਖੀ ਜਾਣਕਾਰੀ ਲਾਈਨ, ਫੋਨ 1902 241 059
  • ਪੇਸ਼ੇਵਰ ਕੀਟ ਨਿਯੰਤਰਕਾਂ ਦੀ ਜਾਣਕਾਰੀ ਯੈਲੋ ਪੇਜਿਸ ਵਿੱਚ ‘ਕੀਟ ਨਿਯੰਤਰਣ’ ('Pest Control') ਤੋਂ ਲਈ ਜਾ ਸਕਦੀ ਹੈ।

ਬਿਜਲੀ ਦੇ ਖੰਭੇ ਤੇ (On a light pole)

ਜੇਕਰ ਛੱਤਾ ਬਿਜਲੀ ਦੇ ਖੰਭੇ ਤੇ ਲੱਗਿਆ ਹੈ, ਤਾਂ 133 000 ਤੇ AGL ਨਾਲ ਸੰਪਰਕ ਕਰੋ