ਬਜ਼ੁਰਗਾਂ ਅਤੇ ਅਪਾਹਿਜਾਂ ਲਈ ਸੇਵਾਵਾਂ (Aged and disability services)
ਮੋਰਲੈਂਡ ਸਿਟੀ ਕੌਂਸਿਲ ਬਜ਼ੁਰਗ ਨਾਗਰਿਕਾਂ ਅਤੇ ਅਪਾਹਿਜਾਂ ਲਈ ਸੇਵਾਵਾਂ ਦੀ ਇੱਕ ਲੜੀ ਮੁਹੱਈਆ ਕਰਵਾਉਂਦੀ ਹੈ। ਸਾਡਾ ਉਦੇਸ਼ ਆਪਣੇ ਘਰ ਅਤੇ ਸਮਾਜ ਵਿੱਚ ਸੁਤੰਤਰ ਤੌਰ ਤੇ ਰਹਿ ਰਹੇ ਲੋਕਾਂ ਦੀ ਸਹਾਇਤਾ ਕਰਨਾ ਹੈ।
ਕੀ ਮੈਂ ਇਹਨਾਂ ਸੇਵਾਵਾਂ ਦੀ ਵਰਤੋਂ ਕਰ ਸਕਦਾ/ ਸਕਦੀ ਹਾਂ? (Can I use these services?)
ਜੇਕਰ ਤੁਸੀਂ ਅਪਾਹਿਜ, ਬਜ਼ੁਰਗ ਜਾਂ ਇੱਕ ਦੇਖਭਾਲ ਕਰਤਾ ਹੋ ਅਤੇ ਤੁਹਾਨੂੰ ਘਰ ਵਿੱਚ ਮਦਦ ਦੀ ਲੋੜ ਹੈ ਤਾਂ ਤੁਸੀਂ ਆਪਣੀਆਂ ਲੋੜਾਂ ਬਾਰੇ ਚਰਚਾ ਕਰਨ ਲਈ ਘਰ ਆਧਾਰਿਤ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਬਜ਼ੁਰਗ ਅਤੇ ਅਪਾਹਿਜਤਾ ਸੇਵਾਵਾਂ ਨਾਲ 9240 1111 ਤੇ ਸੰਪਰਕ ਕਰ ਸਕਦੇ ਹੋ।
ਘਰ ਸਹਾਇਤਾ ਸੇਵਾਵਾਂ (Home Support Services)
ਇਹਨਾਂ ਸੇਵਾਵਾਂ ਵਿੱਚ ਨਹਾਉਣ, ਕੱਪੜੇ ਪਹਿਨਣ, ਪਖਾਨਾ ਅਤੇ ਤਿਆਰ ਹੋਣ ਵਿੱਚ ਮਦਦ ਸ਼ਾਮਿਲ ਹੋ ਸਕਦੀ ਹੈ।
ਰਾਹਤ ਸਟਾਫ਼ ਉਸ ਵਿਅਕਤੀ ਲਈ ਘਰ ਵਿੱਚ ਸੰਭਾਲ ਅਤੇ/ ਜਾਂ ਕੰਮ ਪ੍ਰਦਾਨ ਕਰ ਸਕਦਾ ਹੈ ਜਿਸ ਦੇ ਪਰਿਵਾਰ ਜਾਂ ਦੇਖਭਾਲ ਕਰਤਾ ਨੂੰ ਆਪਣੀ ਦੇਖਭਾਲ ਭੂਮਿਕਾ ਤੋਂ ਥੋੜ੍ਹੀ ਦੇਰ ਛੁੱਟੀ ਦੀ ਲੋੜ ਹੁੰਦੀ ਹੈ।
ਕੌਂਸਿਲ ਉਹਨਾਂ ਕਮਜ਼ੋਰ ਬਜ਼ੁਰਗ ਵਿਅਸਕਾਂ ਅਤੇ ਅਪਾਹਿਜਾਂ ਦੀ ਮਦਦ ਕਰਦੀ ਹੈ ਜੋ ਘਰ ਦੇ ਕੰਮ ਕਰਨ ਵਿੱਚ ਅਯੋਗ ਹੁੰਦੇ ਹਨ।
ਭੋਜਨ ਸੇਵਾਵਾਂ (Food services)
ਭੋਜਨ ਸੇਵਾਵਾਂ ਵਿੱਚ ਤਿੰਨ ਸਮੇਂ ਦਾ ਭੋਜਨ ਘਰ ਭੇਜਿਆ ਜਾਂਦਾ ਹੈ ਜਿਸ ਵਿੱਚ ਸੂਪ, ਮੁੱਖ ਭੋਜਨ ਅਤੇ ਮਿੱਠਾ ਵਿਅੰਜਨ ਅਤੇ ਜੂਸ ਸ਼ਾਮਿਲ ਹੁੰਦੇ ਹਨ।
ਮੀਨੂ ਵਿੱਚ ਮੌਸਮੀ ਬਦਲਾਵ ਅਤੇ ਰੋਜ਼ਾਨਾ ਵਿਕਲਪ ਦਿੰਦਾ ਹੈ ਅਤੇ ਆਹਾਰ ਸਬੰਧੀ ਵਿਸ਼ੇਸ਼ ਜਰੂਰਤਾਂ ਅਤੇ ਨਿੱਜੀ ਪਸੰਦਾਂ ਅਤੇ ਨਾ ਪਸੰਦਾਂ ਅਨੁਸਾਰ ਪੂਰਤੀ ਕਰ ਸਕਦਾ ਹੈ।
ਭੋਜਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਵਿਚਕਾਰ ਦਿੱਤਾ ਜਾਂਦਾ ਹੈ।
ਘਰ ਦਾ ਰੱਖ-ਰਖਾਅ (Home maintenance)
ਘਰ ਦਾ ਰੱਖ-ਰਖਾਅ ਸੁਰੱਖਿਆ ਅਤੇ ਬਚਾਅ ਵਿੱਚ ਸੁਧਾਰ ਲਈ ਛੋਟੀਆਂ- ਛੋਟੀਆਂ ਘਰੇਲੂ ਮੁਰੰਮਤਾਂ ਅਤੇ ਤਬਦੀਲੀਆਂ ਵਿੱਚ ਮਦਦ ਕਰਦਾ ਹੈ। ਇਸ ਵਿੱਚ ਰੈਂਪ, ਰੇਲ ਅਤੇ ਧੂੰਆਂ ਡਿਟੈਕਟਰ ਸਥਾਪਿਤ ਕਰਨਾ ਲਾਈਟ ਬੱਲਬ ਅਤੇ ਟੂਟੀਆਂ ਦੇ ਵਾਸ਼ਰ ਬਦਲਣਾ ਅਤੇ ਦਰਵਾਜ਼ੇ ਅਤੇ ਗੇਟਾਂ ਦੀ ਮੁਰੰਮਤ ਕਰਨ ਵਰਗੇ ‘ਗੈਰ ਵਪਾਰਿਕ’ ਕੰਮ ਸ਼ਾਮਿਲ ਹਨ।
ਸਮੁਦਾਇਕ ਟ੍ਰਾਂਸਪੋਰਟ (Community transport)
ਸਮੁਦਾਇਕ ਟ੍ਰਾੰਸਪੋਰਟ ਉਹਨਾਂ ਨਿਵਾਸੀਆਂ ਨੂੰ ਟ੍ਰਾੰਸਪੋਰਟ ਤੱਕ ਪਹੁੰਚ ਦੇ ਯੋਗ ਬਣਾਉਂਦਾ ਹੈ ਜੋ ਖਰੀਦਦਾਰੀ ਅਤੇ ਚਿਕਿਤਸਾ ਸਬੰਧੀ ਮੁਲਾਕਾਤਾਂ ਲਈ ਪਬਲਿਕ ਜਾਂ ਨਿੱਜੀ ਵਾਹਨਾਂ ਦੀ ਵਰਤੋਂ ਆਸਾਨੀ ਨਾਲ ਨਹੀਂ ਕਰ ਸਕਦੇ। ਇਹ ਸੇਵਾ ਲੋਕਾਂ ਦੀ ਸੀਨੀਅਰ ਕਲੱਬ ਅਤੇ ਸਿਹਤ ਸਬੰਧੀ ਪ੍ਰੋਮੋਸ਼ਨ ਗਤੀਵਿਧੀਆਂ ਵਿੱਚ ਮਦਦ ਕਰਕੇ ਸਮਾਜ ਵਿੱਚ ਆਪਣੇ ਸਮਾਜਿਕ ਅਤੇ ਮਨੋਰੰਜਕ ਸੰਬੰਧ ਕਾਇਮ ਰੱਖਣ ਦੇ ਯੋਗ ਬਣਾਉਂਦੀ ਹੈ।
ਸਮਾਜਿਕ ਸਹਾਇਤਾ (Social support)
ਇਹ ਮੋਰਲੈਂਡ ਦੇ ਬਜ਼ੁਰਗ ਨਿਵਾਸੀਆਂ ਅਤੇ ਸੀਨੀਅਰ ਨਾਗਰਿਕਾਂ ਦੇ ਸਮੂਹਾਂ ਲਈ ਮਨੋਰੰਜਕ ਅਵਸਰਾਂ ਦੀ ਲੜੀ ਬਾਰੇ ਜਾਣਕਾਰੀ ਅਤੇ ਸਲਾਹ ਮੁਹੱਈਆ ਕਰਵਾਉਂਦੀ ਹੈ।
ਯੋਜਨਾਬੱਧ ਕਿਰਿਆ ਸਮੂਹ ਪ੍ਰੋਗਰਾਮ (Planned Activity Group program)
ਇਹ ਸਮੂਹ ਉਹਨਾਂ ਲੋਕਾਂ ਨੂੰ ਸਮਾਜਿਕ ਕਿਰਿਆਵਾਂ ਮੁਹੱਈਆ ਕਰਵਾਉਂਦੇ ਹਨ ਜੋ ਆਪਣੇ ਆਪ ਸਮਾਜ ਵਿੱਚ ਪਹੁੰਚ ਕਰਨ ਵਿੱਚ ਅਯੋਗ ਹੁੰਦੇ ਹਨ।
ਸਮੁਦਾਇਕ ਮੁਲਾਕਾਤੀ ਯੋਜਨਾ (Community Visitors Scheme)
ਸਮੁਦਾਇਕ ਮੁਲਾਕਾਤੀ ਯੋਜਨਾ ਨਿਯਮਤ ਸਮਾਜਿਕ ਮੁਲਾਕਾਤਾਂ ਲਈ ਨਰਸਿੰਗ ਹੋਮ ਦੇ ਨਿਵਾਸੀਆਂ ਅਤੇ ਸਨੇਹੀ ਸਮਾਜਕ ਵਲੰਟੀਅਰਾਂ ਦਾ ਮੇਲ ਕਰਵਾਉਂਦੀ ਹੈ। ਇਹ ਯੋਜਨਾ ਉਹਨਾਂ ਬਜ਼ੁਰਗ ਸੰਭਾਲ ਸੁਵਿਧਾਵਾਂ ਦੇ ਨਿਵਾਸੀਆਂ ਦੇ ਜੀਵਨ ਦੀ ਗੁਣਵੱਤਾ ਦੀ ਕਵਾਲਿਟੀ ਬਣਾਏ ਰੱਖਣ ਵਿੱਚ ਮਦਦ ਕਰਦੀ ਹੈ ਜਿਹਨਾਂ ਦਾ ਸੀਮਿਤ ਪਰਿਵਾਰਿਕ ਜਾਂ ਸਮਾਜਿਕ ਸੰਪਰਕ ਹੈ ਜਾਂ ਉਹ ਸਮਾਜਿਕ ਜਾਂ ਸਭਿਆਚਾਰਿਕ ਕਾਰਣਾਂ ਜਾਂ ਅਪਾਹਿਜਕਤਾ ਕਾਰਣ ਸਮਾਜ ਤੋਂ ਵੱਖ ਹੋਣ ਦੇ ਖ਼ਤਰੇ ਤੇ ਹਨ।