ਕੌਂਸਿਲ ਦੀਆਂ ਮੀਟਿੰਗਾਂ (Council meetings)

ਕਾਉਂਸਿਲ ਮੀਟਿੰਗਾਂ ਤੇ ਆਉਣ ਲਈ ਤੁਹਾਡਾ ਸੁਆਗਤ ਹੈ। ਤੁਹਾਨੂੰ ਕਾਉਂਸਿਲ ਮੀਟਿੰਗਾਂ ਤੇ ਆਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਵਾਲ ਪੁੱਛਣ ਲਈ ਸਮੇਂ ਦੌਰਾਨ, ਤੁਸੀਂ ਕਾਉਂਸਿਲਰਾਂ ਕੋਲੋਂ ਸਵਾਲ ਪੁੱਛ ਸਕਦੇ ਹੋ ਅਤੇ ਕਾਉਂਸਿਲ ਨੂੰ ਫੈਸਲੇ-ਲੈਣ ਦੀ ਆਪਣੀ ਪ੍ਰਕਿਰਿਆ ਤੇ ਵਿਚਾਰ ਕਰਨ ਲਈ ਮੁੱਦੇ ਉਠਾ ਸਕਦੇ ਹੋ। ਸਵਾਲ ਪੁੱਛਣ ਤੇ ਹੋਰ ਜਾਣਕਾਰੀ ਅਤੇ ਕਾਉਂਸਿਲ ਮੀਟਿੰਗ ਤਾਰੀਖਾਂ ਲਈ, meeting dates and locations page< ਤੇ ਜਾਓ ਜਾਂ ਵੇਰਵਿਆਂ ਲਈ ਕਾਉਂਸਿਲ ਨਾਲ ਸੰਪਰਕ ਕਰੋ।

ਕਾਉਂਸਿਲ ਮੀਟਿੰਗਾਂ ਹਰ ਮਹੀਨੇ ਦੇ ਦੂਸਰੇ ਬੁੱਧਵਾਰ ਨੂੰ ਕਾਉਂਸਿਲ ਚੈਂਬਰ, Moreland Civic Centre, 90 Bell Street, Coburg ਵਿਖੇ ਹੁੰਦੀਆਂ ਹਨ।

ਅਰਬਨ ਪਲਾਨਿੰਗ ਕਮੇਟੀ ਪਲਾਨਿੰਗ ਅਤੇ ਬਿਲਡਿੰਗ ਦੀਆਂ ਅਰਜ਼ੀਆਂ ਨਾਲ ਵਰਤਾਅ ਕਰਦੀ ਹੈ। ਅਰਬਨ ਪਲਾਨਿੰਗ ਮੀਟਿੰਗਾਂ ਹਰ ਮਹੀਨੇ ਦੇ ਚੌਥੇ ਬੁੱਧਵਾਰ ਨੂੰ ਕਾਉਂਸਿਲ ਚੈਂਬਰ, Moreland Civic Centre, 90 Bell Street, Coburg ਵਿਖੇ ਹੁੰਦੀਆਂ ਹਨ। ਅੱਗੇ ਹੋਣ ਵਾਲੀਆਂ ਅਰਬਨ ਪਲਾਨਿੰਗ ਕਮੇਟੀ ਮੀਟਿੰਗ ਦੀਆਂ ਤਾਰੀਖਾਂ ਅਤੇ ਸਥਾਨਾਂ ਲਈ, meeting dates and locations page ਤੇ ਜਾਓ ਜਾਂ ਵੇਰਵਿਆਂ ਲਈ ਕਾਉਂਸਿਲ ਨਾਲ ਸੰਪਰਕ ਕਰੋ।

ਕਾਉਂਸਿਲ ਮੀਟਿੰਗ ਵਿਖੇ ਅਨੁਵਾਦਕ ਉਪਲਬਧ ਕਰਵਾਇਆ ਜਾ ਸਕਦਾ ਹੈ, ਪਰ ਇੱਕ ਹਫਤੇ ਪਹਿਲਾਂ ਨੋਟਿਸ ਦੇਣ ਦੀ ਲੋੜ ਹੁੰਦੀ ਹੈ। ਜੇ ਇਸ ਸੇਵਾ ਦੀ ਲੋੜ ਹੈ ਤਾਂ ਕਿਰਪਾ ਕਰਕੇ ਕਾਉਂਸਿਲ ਨਾਲ 9240-1111 ਤੇ ਸੰਪਰਕ ਕਰੋ। ਜੇ ਤੁਸੀਂ ਸੁਣ ਨਹੀਂ ਸਕਦੇ ਤਾਂ ਕਾਉਂਸਿਲ ਨੂੰ TTY ਰਾਹੀਂ ਵੀ ਸੰਪਰਕ ਕਰੋ ਅਤੇ ਬੇਨਤੀ ਕਰੋ ਕਿ ਫੋਨਿਕ ਕੰਨ ਉਪਲਬਧ ਹੈ।