ਕੌਂਸਿਲ ਦਾ ਮੱਤਦਾਨ (Council elections)

ਮੋਰਲੈਂਡ ਦੀ ਸਥਾਨਕ ਸਰਕਾਰ ਦੇ ਤਿੰਨ ਵਾਰਡਾਂ ਵਿੱਚ 11 ਕੌਂਸਲਰ ਹਨ। ਵਾਰਡਾਂ ਦੇ ਨਾਮ ਅਤੇ ਕੌਂਸਲਰਾਂ ਦੀ ਸੰਖਿਆ ਨੰਬਰ ਹੈ:

  • ਉੱਤਰੀ-ਪੱਛਮੀ ਵਾਰਡ (ਚਾਰ ਕੌਂਸਲਰ)

  • ਉੱਤਰੀ-ਪੂਰਬੀ ਵਾਰਡ (ਚਾਰ ਕੌਂਸਲਰ)

  • ਦੱਖਣੀ-ਵਾਰਡ (ਤਿੰਨ ਕੌਂਸਲਰ)

ਸਾਰੀਆਂ ਵਿਕਟੋਰੀਅਨ ਸਰਕਾਰਾਂ ਲਈ ਕਾਉਂਸਿਲ ਦੀਆਂ ਚੋਣਾਂ ਹਰ ਚਾਰ ਸਾਲਾਂ ਬਾਅਦ ਅਕਤੂਬਰ ਦੇ ਅਖੀਰਲੇ ਸ਼ਨੀਵਾਰ ਹੁੰਦੀਆਂ ਹਨ।

ਅਗਲੀਆਂ ਕਾਉਂਸਿਲ ਚੋਣਾਂ ਸ਼ਨੀਵਾਰ 29 ਅਕਤੂਬਰ 2016 ਨੂੰ ਹੋਣਗੀਆਂ।

ਕਿਉਂਕਿ ਚੋਣਾਂ ਦਾ ਦਿਨ ਨੇੜੇ ਹੈ, ਤੁਸੀਂ ਆਪਣੇ ਵਾਰਡ ਵਿੱਚ ਲੜ ਰਹੇ ਉਮੀਦਵਾਰਾਂ ਦੀ ਸੂਚੀ  VEC website ਤੇ ਦੇਖ ਸਕਦੇ ਹੋ

ਕੌਂਸਿਲ ਦੇ ਮੱਤਦਾਨਾਂ ਵਿੱਚ ਵੋਟਿੰਗ (Voting in Council elections)

ਕੌਂਸਿਲ ਦੇ ਮੱਤਦਾਨਾਂ ਵਿੱਚ ਵੋਟ ਪਾਉਣ ਦੇ ਯੋਗ ਬਣਨ ਲਈ, ਤੁਹਾਡਾ ਨਾਮ ਵੋਟਰ ਸੁਚੀ ਵਿੱਚ ਸੂਚੀਬੱਧ ਹੋਣਾ ਚਾਹੀਦਾ ਹੈ।

ਤੁਹਾਡਾ ਨਾਮ ਵੋਟਰ ਸੂਚੀ ਵਿੱਚ ਆਪਣੇ ਆਪ ਸ਼ਾਮਿਲ ਹੋ ਜਾਵੇਗਾ ਜੇਕਰ:

  • ਤੁਹਾਡੇ ਵਰਤਮਾਨ ਪਤੇ ਲਈ ਤੁਹਾਡਾ ਨਾਮ ਰਾਜ ਅਤੇ ਫੈਡਰਲ ਦੀਆਂ ਚੋਣਾਂ ਸਬੰਧੀ ਸੂਚੀ ਵਿੱਚ ਹੈ
  • ਕੌਂਸਿਲ ਦੇ ਸੰਪੱਤੀ ਰਿਕਾਰਡਾਂ ਵਿੱਚ ਤੁਸੀਂ ਸੰਪੱਤੀ ਦੇ ਪਹਿਲੇ ਜਾਂ ਦੂਜੇ ਮਾਲਿਕ ਜਾਂ ਨਿਵਾਸੀ ਹੋ

ਮੋਰਲੈਂਡ ਕੌਂਸਿਲ ਦੀਆਂ ਚੋਣਾਂ ਵਿੱਚ ਵੋਟਾਂ ਪਾਉਣਾ ਵਿਕਲਪਿਕ ਹੈ ਜੋ ਮੋਰਲੈਂਡ ਵਿੱਚ ਸੰਪੱਤੀ ਦੇ ਮਾਲਕ ਹਨ ਅਤੇ ਨਗਰਪਾਲਿਕਾ ਤੋਂ ਬਾਹਰ ਰਹਿੰਦੇ ਹਨ। 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵੀ ਕੌਂਸਿਲ ਦੇ ਮੱਤਦਾਨਾਂ ਵਿੱਚ ਵੋਟ ਪਾਉਣਾ ਵਿਕਲਪਿਕ ਹੈ।

ਵੋਟ ਲਈ ਨਾਮਾਂਕਣ (Enrolling to vote)

ਇੱਕ ਹੀ ਵੋਟਰ ਫਾਰਮ ਭਰਨ ਨਾਲ ਤੁਸੀਂ ਸੰਘ, ਰਾਜ ਅਤੇ ਸਥਾਨਕ ਸਰਕਾਰ ਦੇ ਮੱਤਦਾਨਾਂ ਲਈ ਨਾਮਾਂਕਿਤ ਹੋ ਜਾਂਦੇ ਹੋ । ਚੋਣਾਂ ਲਈ ਵੋਟਰ ਫਾਰਮ ਡਾਕਖਾਨਿਆਂ, ਆਸਟ੍ਰੇਲਿਆਈ ਚੋਣ ਕਮੀਸ਼ਨ ਦੇ ਦਫ਼ਤਰਾਂ ਅਤੇ ਇੰਟਰਨੈਟ ਤੇ ਉਪਲਬਧ ਹਨ।

ਜੇਕਰ ਤੁਸੀਂ ਆਪਣਾ ਘਰ ਬਦਲਦੇ ਹੋ, ਤਾਂ ਤੁਹਾਨੂੰ ਆਪਣੇ ਨਵੇਂ ਪਤੇ ਦੀ ਜਾਣਕਾਰੀ ਸਹਿਤ ਫਾਰਮ ਭਰ ਕੇ ਵਾਪਿਸ ਭੇਜਣਾ ਪਵੇਗਾ।

ਦੋ-ਭਾਸ਼ੀਆ ਸੇਵਾ ਲਈ 9209 0112 ਨੰਬਰ ਤੇ ਵਿਕਟੋਰੀਆ ਚੋਣ ਕਮਿਸਨ ਨੂੰ ਫੋਨ ਕਰੋ ਜਾਂ ਕੌਂਸਲ, ਰਾਜ ਅਤੇ ਫੈਡਰਲ ਵੋਟ ਪਾਉਣ ਲਈ ਨਾਂ ਦਰਜ ਕਰਵਾਉਣ ਲਈ ਵਿਕਟੋਰੀਅਨ ਚੋਣ ਕਮਿਸ਼ਨ ਦੀ ਵੈਬਸਾਈਟ ਦੇਖੋ।