ਨਾਗਰਿਕਤਾ (Citizenship)

ਆਸਟ੍ਰੇਲੀਅਨ ਨਾਗਰਿਕ ਬਣਨ ਲਈ ਤੁਹਾਨੂੰ 131 880 ਤੇ ਇਮੀਗ੍ਰੇਸ਼ਨ ਅਤੇ ਸੀਮਾ ਨਿਯੰਤਰਣ ਵਿਭਾਗ ਨਾਲ ਸੰਪਰਕ ਕਰਨਾ ਪਵੇਗਾ। ਮੋਰਲੈਂਡ ਦੇ ਨਿਵਾਸੀਆਂ ਲਈ ਨਜ਼ਦੀਕੀ ਦਫ਼ਤਰ ਕੈਸਲਡੇਨ ਪਲੇਸ 2 ਲਾਂਸਡੇਲ ਸਟਰੀਟ, ਮੈਲਬੋਰਨ (Casselden Place 2 Lonsdale Street, Melbourne) ਹੈ।

ਵਿਭਾਗ ਤੁਹਾਨੂੰ ਆਸਟ੍ਰੇਲਿਆਈ ਨਾਗਰਿਕ ਬਣਨ ਲਈ ਯੋਗਤਾ ਅਤੇ ਅਰਜ਼ੀ ਦੇਣ ਬਾਰੇ ਜਾਣਕਾਰੀ ਦੇਵੇਗਾ।

ਨਾਗਰਿਕਤਾ ਅਰਜ਼ੀ ਪ੍ਰਕਿਰਿਆ ਵਿੱਚ ਫੀਸ ਦਾ ਭੁਗਤਾਨ ਅਤੇ ਇਮੀਗ੍ਰੇਸ਼ਨ ਅਤੇ ਸੀਮਾ ਨਿਯੰਤਰਣ ਵਿਭਾਗ ਦੇ ਇੱਕ ਸਟਾਫ਼ ਮੈਂਬਰ ਨਾਲ ਨਿੱਜੀ ਇੰਟਰਵਿਊ ਸ਼ਾਮਿਲ ਹੁੰਦਾ ਹੈ। ਅਰਜ਼ੀ ਪ੍ਰਕਿਰਿਆ ਛੇ ਹਫ਼ਤਿਆਂ ਤੱਕ ਦਾ ਸਮਾਂ ਲੈ ਸਕਦੀ ਹੈ।

ਇੱਕ ਵਾਰ ਨਾਗਰਿਕਤਾ ਦੀ ਅਰਜ਼ੀ ਮਨਜ਼ੂਰ ਹੋਣ ਤੇ, ਤੁਹਾਨੂੰ ਮੋਰਲੈਂਡ ਵਿੱਚ ਅਗਲੇ ਉਪਲਬਧ ਨਾਗਰਿਕਤਾ ਸਮਾਰੋਹ ਲਈ ਸੱਦਾ ਪੱਤਰ ਭੇਜਿਆ ਜਾਵੇਗਾ।

ਮੋਰਲੈਂਡ ਸਿਟੀ ਕੌਂਸਿਲ ਹਰ ਸਾਲ ਫੈਡਰਲ ਸਰਕਾਰ ਵੱਲੋਂ ਸੱਤ ਨਾਗਰਿਕਤਾ ਸਮਾਰੋਹਾਂ ਨੂੰ ਆਯੋਜਿਤ ਕਰਦੀ ਹੈ ਹਰ ਸਮਾਰੋਹ ਵਿੱਚ ਮੋਰਲੈਂਡ ਦੇ ਲਗਭਗ 120 ਨਿਵਾਸੀ ਆਪਣੀ ਆਸਟ੍ਰੇਲਿਆਈ ਨਾਗਰਿਕਤਾ ਪ੍ਰਾਪਤ ਕਰਦੇ ਹਨ। ਮੋਰਲੈਂਡ ਦਾ ਮੇਅਰ ਨਾਗਰਿਕਤਾ ਸਮਾਰੋਹਾਂ ਦੀ ਪ੍ਰਧਾਨਗੀ ਕਰਦਾ ਹੈ।

ਤੁਸੀਂ ਕੌਂਸਿਲ ਦੇ ਨਾਗਰਿਕ ਸੇਵਾ ਕੇਂਦਰਾਂ, ਇਮੀਗ੍ਰੇਸ਼ਨ ਅਤੇ ਸੀਮਾ ਨਿਯੰਤਰਣ ਵਿਭਾਗ ਤੋਂ ਆਸਟ੍ਰੇਲਿਆਈ ਨਾਗਰਿਕਤਾ ਲਈ ਅਰਜ਼ੀ ਫਾਰਮ ਪ੍ਰਾਪਤ ਕਰ ਸਕਦੇ ਹੋ ਜਾਂ ਫੈਡਰਲ ਸਰਕਾਰ ਦੀ ਨਾਗਰਿਕਤਾ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ।