ਮੋਰਲੈਂਡ ਬਾਰੇ (About Moreland)
ਮੋਰਲੈਂਡ ਸ਼ਹਿਰ ਮੈਲਬੋਰਨ ਦੇ ਅੰਦਰੂਨੀ ਅਤੇ ਮੱਧ ਉੱਤਰੀ ਉਪਨਗਰਾਂ ਨੂੰ ਕਵਰ ਕਰਦਾ ਹੈ। ਇਹ ਕੇਂਦਰੀ ਮੈਲਬੋਰਨ ਦੇ 4 ਤੋਂ 14 ਕਿ.ਮੀ. ਉੱਤਰ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਵੱਖ- ਵੱਖ ਭਾਈਚਾਰਿਆਂ ਦੀ ਰੇਂਜ ਕਵਰ ਕਰਦਾ ਹੈ।
Moreland ਸ਼ਹਿਰ ਵਿੱਚ 163,000 ਤੋਂ ਥੋੜ੍ਹੇ ਜ਼ਿਆਦਾ ਲੋਕ ਰਹਿੰਦੇ ਹਨ, ਜਿੰਨ੍ਹਾਂ ਵਿਚੋਂ ਲੱਗਭੱਗ 1,095 ਲੋਕ ਘਰਾਂ ਵਿੱਚ ਪੰਜਾਬੀ ਬੋਲਦੇ ਹਨ।
ਮੋਰਲੈਂਡ ਵਿੱਚ 12 ਉਪਨਗਰ ਹਨ:
ਉਪਨਗਰ | ਪੋਸਟਕੋਡ |
ਬਰੂੰਸਵਿਕ | 3056 |
ਬਰੂੰਸਵਿਕ ਈਸਟ | 3057 |
ਬਰੂੰਸਵਿਕ ਵੈਸਟ | 3055 |
ਕੋਬਰਗ | 3058 |
ਕੋਬਰਗ ਨਾਰਥ | 3058 |
ਫਾਕਨਰ | 3060 |
ਗਲੈਨਰੋਏ | 3046 |
ਗੋਵਨਬ੍ਰੇਈ | 3043 |
ਹੈਡਫੀਲਡ | 3046 |
ਓਕ ਪਾਰਕ | 3046 |
ਪੇਸਕੋ ਵੇਲ | 3044 |
ਪੇਸਕੋ ਵੇਲ ਸਾਊਥ | 3044 |
ਫਿਟਜ਼ਰੋਏ ਨਾਰਥ ਅਤੇ ਟੁਲਾਮੈਰੀਨ ਉਪਨਗਰਾਂ ਦੇ ਛੋਟੇ-ਛੋਟੇ ਭਾਗ ਵੀ ਮੋਰਲੈਂਡ ਸ਼ਹਿਰ ਵਿੱਚ ਹਨ।