ਮੋਰਲੈਂਡ ਬਾਰੇ (About Merri-bek)

ਮੋਰਲੈਂਡ ਸ਼ਹਿਰ ਮੈਲਬੋਰਨ ਦੇ ਅੰਦਰੂਨੀ ਅਤੇ ਮੱਧ ਉੱਤਰੀ ਉਪਨਗਰਾਂ ਨੂੰ ਕਵਰ ਕਰਦਾ ਹੈ। ਇਹ ਕੇਂਦਰੀ ਮੈਲਬੋਰਨ ਦੇ 4 ਤੋਂ 14 ਕਿ.ਮੀ. ਉੱਤਰ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਵੱਖ- ਵੱਖ ਭਾਈਚਾਰਿਆਂ ਦੀ ਰੇਂਜ ਕਵਰ ਕਰਦਾ ਹੈ।

Merri-bek ਸ਼ਹਿਰ ਵਿੱਚ 163,000 ਤੋਂ ਥੋੜ੍ਹੇ ਜ਼ਿਆਦਾ ਲੋਕ ਰਹਿੰਦੇ ਹਨ, ਜਿੰਨ੍ਹਾਂ ਵਿਚੋਂ ਲੱਗਭੱਗ 1,095 ਲੋਕ ਘਰਾਂ ਵਿੱਚ ਪੰਜਾਬੀ ਬੋਲਦੇ ਹਨ।

ਮੋਰਲੈਂਡ ਵਿੱਚ 12 ਉਪਨਗਰ ਹਨ:

ਉਪਨਗਰ ਪੋਸਟਕੋਡ
ਬਰੂੰਸਵਿਕ 3056
ਬਰੂੰਸਵਿਕ ਈਸਟ 3057
ਬਰੂੰਸਵਿਕ ਵੈਸਟ 3055
ਕੋਬਰਗ 3058
ਕੋਬਰਗ ਨਾਰਥ 3058
ਫਾਕਨਰ 3060
ਗਲੈਨਰੋਏ 3046
ਗੋਵਨਬ੍ਰੇਈ 3043
ਹੈਡਫੀਲਡ 3046
ਓਕ ਪਾਰਕ 3046
ਪੇਸਕੋ ਵੇਲ 3044
ਪੇਸਕੋ ਵੇਲ ਸਾਊਥ 3044

ਫਿਟਜ਼ਰੋਏ ਨਾਰਥ ਅਤੇ ਟੁਲਾਮੈਰੀਨ ਉਪਨਗਰਾਂ ਦੇ ਛੋਟੇ-ਛੋਟੇ ਭਾਗ ਵੀ ਮੋਰਲੈਂਡ ਸ਼ਹਿਰ ਵਿੱਚ ਹਨ।